ਚੌਥੇ ਮੈਚ 'ਚ ਬੇਹੱਦ ਹੀ ਸ਼ਰਮਨਾਕ ਤਰੀਕੇ ਨਾਲ ਆਊਟ ਹੋਏ ਸ਼ੋਇਬ ਮਲਿਕ : ਦੇਖੋ ਵੀਡੀਓ

Saturday, May 18, 2019 - 12:31 PM (IST)

ਚੌਥੇ ਮੈਚ 'ਚ ਬੇਹੱਦ ਹੀ ਸ਼ਰਮਨਾਕ ਤਰੀਕੇ ਨਾਲ ਆਊਟ ਹੋਏ ਸ਼ੋਇਬ ਮਲਿਕ : ਦੇਖੋ ਵੀਡੀਓ

ਸਪੋਰਟਸ ਡੈਸਕ : ਸ਼ੁੱਕਰਵਾਰ ਨੂੰ ਟਰੇਂਟਬਰਿਜ਼ 'ਚ ਖੇਡੇ ਗਏ ਚੌਥੇ ਵਨ-ਡੇ ਮੈਚ 'ਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਆਖਰੀ ਓਵਰ ਤੱਕ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ ਨੂੰ ਇੰਗਲੈਂਡ ਨੇ ਜੇਸਨ ਰਾਏ ਤੇ ਬੇਨ ਸਟੋਕਸ ਦੀਆਂ ਪਾਰੀਆਂ ਦੀ ਬਦੌਲਤ ਮੈਚ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ। ਅਜਿਹੇ 'ਚ ਪਾਕਿਸਤਾਨ ਦੀ ਪਾਰੀ ਦੇ ਦੌਰਾਨ ਇਕ ਅਜੀਬ ਘਟਨਾ ਸਾਹਮਣੇ ਆਈ। ਜਿੱਥੇ ਪਾਕਿ ਬੱਲੇਬਾਜ਼ ਸ਼ੋਇਬ ਮਲਿਕ ਨੇ ਆਪਣੇ ਆਪ ਵਿਕਟ 'ਤੇ ਬੱਲਾ ਮਾਰ ਕੇ ਆਪਣੇ ਆਪ ਨੂੰ ਆਊਟ ਕਰ ਲਿਆ।

ਦਰਅਸਲ, ਹੋਇਆ ਇੰਝ ਕਿ ਇਸ ਮੈਚ 'ਚ ਸ਼ੋਏਬ ਮਲਿਕ ਹਿੱਟ-ਵਿਕਟ ਆਊਟ ਹੋਏ। ਮਾਰਕ ਵੁਡ ਦੇ ਓਵਰ 'ਚ ਬੈਕਫੁੱਟ 'ਤੇ ਸ਼ਾਟ ਖੇਡਣ ਦੇ ਫੇਰ 'ਚ ਸ਼ੋਏਬ ਮਲਿਕ ਨੇ ਵਿਕਟ 'ਤੇ ਬੈਟ ਦੇ ਮਾਰਿਆ। ਪਾਕਿਸਤਾਨ ਦੀ ਪਾਰੀ ਦੇ 47ਵੇਂ ਓਵਰ ਦੀ ਚੌਥੀ ਗੇਂਦ 'ਤੇ ਮਾਰਕ ਵੁੱਡ ਨੇ ਸ਼ੋਏਬ ਮਲਿਕ ਨੂੰ ਸ਼ਾਰਟ ਗੇਂਦ ਸੁੱਟੀ ਜਿਸ ਨੂੰ ਉਨ੍ਹਾਂ ਨੇ ਬੈਕਫੁੱਟ 'ਤੇ ਖੇਡਣ ਦੀ ਕੋਸ਼ਿਸ਼ ਕੀਤੀ। ਮਲਿਕ ਨੂੰ ਇਹ ਅੰਦਾਜ ਨਹੀਂ ਹੋਇਆ ਕਿ ਉਹ ਕ੍ਰੀਜ਼ ਦੇ ਕਾਫ਼ੀ ਅੰਦਰ ਜਾ ਚੁੱਕੇ ਹਨ ਤੇ ਉਨ੍ਹਾਂ ਨੇ ਆਫ ਸਾਇਡ 'ਤੇ ਸ਼ਾਟ ਖੇਡਦੇ ਹੋਏ ਬੈਟ ਵਿਕਟ 'ਤੇ ਦੇ ਮਾਰਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਈਰਲ ਹੋ ਰਹੀ ਹੈ ਅਤੇ ਫੈਂਸ ਇਸ ਨੂੰ ਕਾਫ਼ੀ ਪੰਸਦ ਵੀ ਕਰ ਰਹੇ ਹੈ।


Related News