ਮਲਿਕ ਦੇ ਸੰਨਿਆਸ ''ਤੇ ਭਾਵੁਕ ਹੋਈ ਪਤਨੀ ਸਾਨੀਆ ਮਿਰਜ਼ਾ, ਟਵੀਟ ਕਰਕੇ ਕਿਹਾ...

07/06/2019 2:33:55 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਸ਼ੋਏਬ ਮਲਿਕ ਨੇ ਵਨ-ਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 37 ਸਾਲ ਦੇ ਮਲਿਕ ਨੇ ਸੁੱਕਰਵਾਰ ਦੀ ਦੇਰ ਰਾਤ ਟਵਿੱਟਰ 'ਤੇ ਸੰਨਿਆਸ ਦਾ ਐਲਾਨ ਕੀਤਾ। ਮਲਿਕ ਨੇ ਆਈ.ਸੀ.ਸੀ. ਵਰਲਡ ਕੱਪ 2019 'ਚ ਬੰਗਲਾਦੇਸ਼ ਖਿਲਾਫ ਪਾਕਿਸਤਾਨ ਦੀ 96 ਦੌੜਾਂ ਦੀ ਜਿੱਤ ਦੇ ਬਾਅਦ ਇਹ ਫੈਸਲਾ ਕੀਤਾ। ਮਲਿਕ ਦੇ ਇਸ ਫੈਸਲੇ 'ਤੇ ਉਨ੍ਹਾਂ ਦੀ ਪਤਨੀ ਸਾਨੀਆ ਮਿਰਜ਼ਾ ਨੇ ਆਪਣੀ ਪ੍ਰਤੀਕਿਰਿਆ ਪ੍ਰਗਟਾਈ ਹੈ। ਸਾਨੀਆ ਨੇ ਮਲਿਕ ਦੇ ਸੰਨਿਆਸ ਨੂੰ ਲੈ ਕੇ ਇਕ ਭਾਵੁਕ ਸੰਦੇਸ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।  

ਸਾਨੀਆ ਮਿਰਜ਼ਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ- ''ਹਰ ਕਹਾਣੀ ਦਾ ਅੰਤ ਹੁੰਦਾ ਹੈ, ਪਰ ਜ਼ਿੰਦਗੀ 'ਚ ਹਰ ਅੰਤ ਇਕ ਨਵੀਂ ਸ਼ੁਰੂਆਤ ਹੈ। ਸ਼ੋਏਬ ਮਲਿਕ, ਤੁਸੀਂ ਮਾਣ ਦੇ ਨਾਲ 20 ਸਾਲ ਤਕ ਆਪਣੇ ਦੇਸ਼ ਲਈ ਖੇਡੇ। ਅੱਜ ਤੁਸੀਂ ਜੋ ਵੀ ਹਾਸਲ ਕੀਤਾ ਹੈ ਉਸ 'ਤੇ ਇਜ਼ਹਾਨ ਅਤੇ ਮੈਨੂੰ ਤੁਹਾਡੇ 'ਤੇ ਮਾਣ ਹੈ।'' ਸਾਨੀਆ ਤੋਂ ਇਲਾਵਾ ਪਾਕਿਸਤਾਨ ਦੇ ਬਹੁਤ ਸਾਰੇ ਖਿਡਾਰੀਆਂ ਅਤੇ ਫੈਂਸ ਨੇ ਮਲਿਕ ਨੂੰ ਸੰਨਿਆਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਹਾਲਾਂਕਿ ਇਸ ਵਰਲਡ ਕੱਪ 'ਚ ਮਲਿਕ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਉਨ੍ਹਾਂ ਦੀ ਟੀਮ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਈ।
PunjabKesari
ਜ਼ਿਕਰਯੋਗ ਹੈ ਕਿ ਮਲਿਕ ਨੇ ਪਾਕਿਸਤਾਨ ਵੱਲੋਂ ਬੰਗਲਾਦੇਸ਼ ਨੂੰ ਹਰਾਉਣ ਅਤੇ ਵਰਲਡ ਕੱਪ ਤੋਂ ਬਾਹਰ ਹੋਣ ਦੇ ਬਾਅਦ ਟਵੀਟ ਕਰਕੇ ਸੰਨਿਆਸ ਦਾ ਐਲਾਨ ਕੀਤਾ ਸੀ। ਉਨ੍ਹਾਂ ਲਿਖਿਆ ਸੀ, ''ਅੱਜ ਮੈਂ ਕੌਮਾਂਤਰੀ ਵਨ-ਡੇ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਖਿਡਾਰੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨਾਲ ਮੈਂ ਖੇਡਿਆ, ਮੈਨੂੰ ਟ੍ਰੇਨਿੰਗ ਦੇਣ ਵਾਲੇ ਕੋਚ, ਪਰਿਵਾਰ, ਦੋਸਤਾਂ, ਮੀਡੀਆ ਅਤੇ ਸਪਾਨਸਰਸ ਦਾ ਵੀ ਧੰਨਵਾਦ। ਸਭ ਤੋਂ ਜ਼ਰੂਰੀ ਮੇਰੇ ਫੈਂਸ, ਮੈਂ ਤੁਹਾਡੇ ਸਾਰਿਆਂ ਨਾਲ ਬਹੁਤ ਪਿਆਰ ਕਰਦਾ ਹਾਂ।'' ਪਾਕਿਸਤਾਨ ਲਈ 287 ਵਨ-ਡੇ ਮੈਚਾਂ 'ਚ 34.55 ਦੀ ਔਸਤ ਨਾਲ 7534 ਦੌੜਾਂ ਬਣਾਉਣ ਵਾਲੇ ਮਲਿਕ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਉਹ ਵਰਲਡ ਕੱਪ ਦੇ ਬਾਅਦ ਵਨ-ਡੇ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਉਨ੍ਹਾਂ ਨੇ ਵਨ-ਡੇ 'ਚ 9 ਸੈਂਕੜੇ ਅਤੇ 44 ਅਰਧ ਸੈਂਕੜੇ ਲਗਾਏ ਹਨ। ਹਾਲਾਂਕਿ ਉਹ ਅਜੇ ਟੀ-20 ਖੇਡਣਾ ਜਾਰੀ ਰਖਣਗੇ।


Tarsem Singh

Content Editor

Related News