ਪਤੀ ਸ਼ੋਏਬ ਨਾਲ ਡਿਨਰ ਦੀਆਂ ਤਸਵੀਰਾਂ-ਵੀਡੀਓ ਵਾਇਰਲ, ਟ੍ਰੋਲਿੰਗ ''ਤੇ ਸਾਨੀਆ ਨੇ ਕੀਤਾ ਪਲਟਵਾਰ

Monday, Jun 17, 2019 - 02:23 PM (IST)

ਪਤੀ ਸ਼ੋਏਬ ਨਾਲ ਡਿਨਰ ਦੀਆਂ ਤਸਵੀਰਾਂ-ਵੀਡੀਓ ਵਾਇਰਲ, ਟ੍ਰੋਲਿੰਗ ''ਤੇ ਸਾਨੀਆ ਨੇ ਕੀਤਾ ਪਲਟਵਾਰ

ਸਪੋਰਟਸ ਡੈਸਕ— ਭਾਰਤ ਖਿਲਾਫ ਮੈਨਚੈਸਟਰ 'ਚ ਮਹਾਮੁਕਾਬਲੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਦੇ ਖਿਡਾਰੀਆਂ ਦੀ ਲੇਟ ਨਾਈਟ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ। ਭਾਰਤ ਹੱਥੋਂ ਪਾਕਿਸਤਾਨ ਦੀ ਵਰਲਡ ਕੱਪ 'ਚ ਲਗਾਤਾਰ ਸਤਵੀਂ ਹਾਰ ਦੇ ਬਾਅਦ ਪਾਕਿ ਪ੍ਰਸ਼ੰਸਕਾਂ ਦਾ ਗੁੱਸਾ ਆਪਣੇ ਵਤਨ ਦੇ ਖਿਡਾਰੀਆਂ ਦੇ ਫੁੱਟ ਰਿਹਾ ਹੈ। 
PunjabKesari
ਲੋਕਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਮੈਚ ਤੋਂ ਪਹਿਲਾਂ ਲੋਕ ਤਿਆਰੀ ਕਰਦੇ ਹਨ ਅਤੇ ਸਾਡੇ ਖਿਡਾਰੀ ਪਾਰਟੀ ਕਰ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੀ ਆਪਣੇ ਬੱਚੇ ਦੇ ਨਾਲ ਦਿਖਾਈ ਦੇ ਰਹੀ ਹੈ। ਤਸਵੀਰਾਂ 'ਚ ਪਾਕਿਸਤਾਨੀ ਖਿਡਾਰੀ ਹੁੱਕਾ ਪੀਂਦੇ ਹੋਏ ਦਿਖਾਈ ਦੇ ਰਹੇ ਹਨ।
PunjabKesari
ਡਿਨਰ ਦੀ ਟੇਬਲ 'ਤੇ ਸ਼ਰਾਬ ਦੀ ਬੋਤਲ ਵੀ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਮੈਚ 'ਚ ਹਾਰ ਦਾ ਠੀਕਰਾ ਇਨ੍ਹਾਂ ਖਿਡਾਰੀਆਂ ਦੇ ਗੈਰ ਪੇਸ਼ੇਵਰ ਰਵੱਈਏ ਦੀ ਆਲੋਚਨਾ ਕਰ ਰਹੇ ਹਨ। ਇਨ੍ਹਾਂ ਸਾਰਿਆਂ ਵਿਚਾਲੇ ਸਾਨੀਆ ਮਿਰਜ਼ਾ ਆਪਣੇ ਪਤੀ ਸ਼ੋਏਬ ਮਲਿਕ ਦੇ ਬਚਾਅ 'ਚ ਆ ਹੈ। ਸਾਨੀਆ ਨੇ ਟਵੀਟ 'ਚ ਲਿਖਿਆ, ''ਇਹ ਵੀਡੀਓ ਸਾਡੇ ਤੋਂ ਪੁੱਛੇ ਬਿਨਾ ਸ਼ੂਟ ਕੀਤਾ ਗਿਆ ਹੈ। ਇਹ ਸਾਡੀ ਪ੍ਰਾਈਵੇਸੀ ਦਾ ਅਪਮਾਨ ਹੈ। ਸਾਡੇ ਨਾਲ ਸਾਡਾ ਬੱਚਾ ਵੀ ਸੀ।'' ਸਾਨੀਆ ਨੇ ਲਿਖਿਆ ਕਿ ਮੈਚ ਹਾਰਨ ਦੇ ਬਾਅਦ ਵੀ ਲੋਕਾਂ ਨੂੰ ਖਾਣ ਪੀਣ ਦੀ ਆਜ਼ਾਦੀ ਹੈ। ਇਸ ਤੋਂ ਪਹਿਲਾਂ ਸ਼ੋਏਬ ਦੇ ਛੇਤੀ ਆਊਟ ਹੋਣ 'ਤੇ ਵੀ ਲੋਕਾਂ ਨੇ ਸਾਨੀਆ ਨੂੰ ਵੀ ਟ੍ਰੋਲ ਕੀਤਾ ਸੀ।


author

Tarsem Singh

Content Editor

Related News