ਸ਼ੋਏਬ ਮਲਿਕ ਦਾ ਭਤੀਜਾ ਬਣਿਆ ਤੀਹਰਾ ਸੈਂਕੜਾ ਲਗਾਉਣ ਵਾਲਾ ਦੂਜਾ ਪਾਕਿਸਤਾਨੀ ਨੌਜਵਾਨ ਕ੍ਰਿਕਟਰ

Monday, Dec 20, 2021 - 04:55 PM (IST)

ਸ਼ੋਏਬ ਮਲਿਕ ਦਾ ਭਤੀਜਾ ਬਣਿਆ ਤੀਹਰਾ ਸੈਂਕੜਾ ਲਗਾਉਣ ਵਾਲਾ ਦੂਜਾ ਪਾਕਿਸਤਾਨੀ ਨੌਜਵਾਨ ਕ੍ਰਿਕਟਰ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਦੇ ਭਤੀਜੇ ਮੁਹੰਮਦ ਹੁਰੈਰਾ ਨੇ ਸੋਮਵਾਰ ਨੂੰ ਇਤਿਹਾਸ ਰਚ ਦਿੱਤਾ, ਜੋ ਕਾਇਦ-ਏ-ਆਜ਼ਮ ਟਰਾਫੀ 'ਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਾਕਿਸਤਾਨ ਦੇ ਦੂਜੇ ਸਭ ਤੋਂ ਨੌਜਵਾਨ ਕ੍ਰਿਕਟਰ ਬਣ ਗਏ। ਹੁਰੈਰਾ ਪਹਿਲੀ ਵਾਰ ਪ੍ਰਥਮ ਸ਼੍ਰੇਣੀ ਦਾ ਸੀਜ਼ਨ ਖੇਡ ਰਹੇ ਹਨ, ਜਿਨ੍ਹਾਂ ਨੇ 19 ਸਾਲ 239 ਦਿਨ ਦੀ ਉਮਰ 'ਚ ਤੀਹਰਾ ਸੈਂਕੜਾ ਲਗਾਇਆ। ਉਹ ਪਾਕਿਸਤਾਨ ਦੇ ਪ੍ਰਥਮ ਸ਼੍ਰੇਣੀ ਦੇ ਇਤਿਹਾਸ ਵਿਚ 300 ਦਾ ਅੰਕੜਾ ਪਾਰ ਕਰਨ ਵਾਲੇ ਦੂਜੇ ਅਤੇ ਕੁੱਲ ਅੱਠਵੇਂ ਕ੍ਰਿਕਟਰ ਬਣ ਗਏ।

ਇਹ ਵੀ ਪੜ੍ਹੋ : ਟੈਨਿਸ ਸਟਾਰ ਪੇਂਗ ਸ਼ੁਆਈ ਨੇ ਸਾਬਕਾ ਮੰਤਰੀ ’ਤੇੇ ਲਗਾਏ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਨਕਾਰਿਆ

ਪਾਕਿਸਤਾਨੀ ਧਰਤੀ 'ਤੇ 300 ਤੋਂ ਪਾਰ ਦਾ ਸਕੋਰ ਬਣਾਉਣ ਵਾਲੇ ਹੁਰੈਰਾ 22ਵੇਂ ਖਿਡਾਰੀ ਬਣ ਗਏ ਹਨ। ਵਿਦੇਸ਼ੀ ਖਿਡਾਰੀਆਂ ਵਿਚ ਮਾਈਕ ਬੀਅਰਲੀ, ਮਾਰਕ ਟੇਲਰ ਅਤੇ ਵਰਿੰਦਰ ਸਹਿਵਾਗ ਇਹ ਕਾਰਨਾਮਾ ਕਰ ਚੁੱਕੇ ਹਨ। ਬਲੋਚਿਸਤਾਨ ਦੇ ਖ਼ਿਲਾਫ਼ ਨਾਰਦਰਨ ਲਈ ਖੇਡਦੇ ਰਹੇ ਹੁਰੈਰਾ ਨੇ 341 ਗੇਂਦਾਂ 'ਤੇ ਅਜੇਤੂ 311 ਦੌੜਾਂ ਬਣਾਈਆਂ, ਜਿਸ ਵਿਚ 40 ਚੌਕੇ ਅਤੇ 4 ਛੱਕੇ ਸ਼ਾਮਲ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਣ ’ਤੇ ਸ਼੍ਰੀਕਾਂਤ ਨੂੰ ਦਿੱਤੀ ਵਧਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News