ICC ਵੱਲੋੋਂ ਚੁਣੀ ਦਹਾਕੇ ਦੀ ਟੀਮ ’ਚ ਭਾਰਤੀ ਖਿਡਾਰੀਆਂ ਦਾ ਬੋਲਬਾਲਾ ਹੋਣ ’ਤੇ ਭੜਕੇ ਸ਼ੋਏਬ ਅਖ਼ਤਰ, ਕਿਹਾ...

12/28/2020 1:54:34 PM

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਨੇ ਦਹਾਕੇ ਦੀਆਂ ਤਿੰਨੇ ਫ਼ਾਰਮੈਟ ਦੀ ਸਰਵਸ੍ਰੇਸ਼ਠ ਟੀਮ ਦਾ ਐਲਾਨ ਕਰ ਦਿੱਤਾ ਹੈ। ਆਈ. ਸੀ. ਸੀ. ਦੀ ਸਰਵਸ੍ਰੇਸ਼ਠ ਟੈਸਟ, ਵਨ-ਡੇ ਤੇ ਟੀ-20 ਟੀਮਾਂ ’ਚ ਭਾਰਤੀ ਖਿਡਾਰੀਆਂ ਦਾ ਬੋਲਬਾਲਾ ਰਿਹਾ ਹੈ। ਦੂਜੇ ਪਾਸੇ ਇਸ ਟੀਮ ’ਚ ਕਿਸੇ ਵੀ ਪਾਕਿ ਖਿਡਾਰੀ ਨੂੰ ਜਗ੍ਹਾ ਨਹੀਂ ਮਿਲੀ ਹੈ। ਇਸ ਕਾਰਨ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਆਈ. ਸੀ. ਸੀ. ਤੋਂ ਕੁਝ ਜ਼ਿਆਦਾ ਹੀ ਨਾਰਾਜ਼ ਦਿਸ ਰਹੇ ਹਨ। ਸ਼ੋਏਬ ਅਖਤਰ ਨੇ ਆਪਣੇ ਯੂਟਿਊਬ ਵੀਡੀਓ ’ਚ ਆਈ. ਸੀ. ਸੀ. ਦੀ ਖ਼ੂਬ ਆਲੋਚਨਾ ਕੀਤੀ ਹੈ ਅਤੇ ਕਿਹਾ ਤੁਹਾਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਨਹੀਂ ਸਗੋਂ ਦੁਨੀਆ ਦੇ ਦਹਾਕੇ ਦੀ ਟੀਮ ਦੀ ਚੋਣ ਕਰਨੀ ਸੀ।
ਇਹ ਵੀ ਪੜ੍ਹੋ : IND v AUS : ਭਾਰਤ ਨੂੰ ਲੱਗਾ ਝਟਕਾ, ਸੱਟ ਕਾਰਨ ਇਸ ਤੇਜ਼ ਗੇਂਦਬਾਜ਼ ਨੇ ਛੱਡਿਆ ਮੈਦਾਨ

PunjabKesariਸ਼ੋਏਬ ਅਖਤਰ ਨੇ ਆਪਣੇ ਚੈਨਲ ’ਤੇ ਕਿਹਾ ਕਿ ਆਈ. ਸੀ. ਸੀ. ਨੇ ਦਹਾਕੇ ਦੀ ਟੀ-20 ਟੀਮ ਦਾ ਐਲਾਨ ਕੀਤਾ ਹੈ। ਮੇਰਾ ਖ਼ਿਆਲ ਹੈ ਕਿ ਆਈ. ਸੀ. ਸੀ. ਇਹ ਭੁੱਲ ਗਿਆ ਕਿ ਪਾਕਿਸਤਾਨ ਕ੍ਰਿਕਟ ਬੋਰਡ ਵੀ ਆਈ. ਸੀ. ਸੀ. ਦਾ ਮੈਂਬਰ ਹੈ ਤੇ ਟੀ-20 ਖੇਡਦਾ ਹੈ। ਆਈ. ਸੀ. ਸੀ. ਨੂੰ ਇੰਨਾ ਵੀ ਖ਼ਿਆਲ ਨਹੀਂ ਆਇਆ ਕਿ ਬਾਬਰ ਆਜ਼ਮ ਜੋ ਕਿ ਟੀ-20 ਟੀਮ ਦਾ ਚੋਟੀ ਦਾ ਖਿਡਾਰੀ ਹੈ ਉਹ ਵੀ ਟੀਮ ’ਚ ਸ਼ਾਮਲ ਹੋ ਸਕਦਾ ਹੈ। ਤੁਸੀਂ ਵਿਰਾਟ ਕੋਹਲੀ ਤੇ ਬਾਬਰ ਆਜ਼ਮ ਦੀ ਤੁਲਨਾ ਕਰਕੇ ਦੇਖ ਲਵੋ। ਇਹ ਬਹੁਤ ਹੀ ਨਿਰਾਸ਼ ਕਰ ਦੇਣ ਵਾਲਾ ਹੈ, ਆਈ. ਸੀ. ਸੀ. ਨੂੰ ਸ਼ਰਮ ਆਉਣੀ ਚਾਹੀਦੀ ਹੈ। 
ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ

PunjabKesariਸ਼ੋਏਬ ਅਖਤਰ ਨੇ ਕਿਹਾ ਕਿ ਆਈ. ਸੀ. ਸੀ. ਨੂੰ ਸਿਰਫ਼ ਪੈਸੇ ਨਾਲ ਮਤਲਬ ਹੈ। ਆਈ. ਸੀ. ਸੀ. ਨੇ ਕ੍ਰਿਕਟ ਦਾ ਬੇੜਾ ਗਰਕ ਕਰ ਦਿੱਤਾ ਹੈ। ਇਕ ਸਮਾਂ ਸੀ ਜਦੋਂ ਕ੍ਰਿਕਟ ’ਚ ਚੰਗੇ ਖਿਡਾਰੀ ਆ ਰਹੇ ਸਨ ਪਰ ਹੁਣ ਕੋਈ ਢੰਗ ਦਾ ਖਿਡਾਰੀ ਨਹੀਂ ਆ ਰਿਹਾ ਹੈ। ਆਈ. ਸੀ. ਸੀ. ਨੇ ਪੈਸੇ ਖ਼ਾਤਰ 10 ਲੀਗ ਸ਼ੁਰੂ ਕਰ ਦਿੱਤੀ। ਉਸ ਨੇ ਇਸ ਦੀ ਇਜਾਜ਼ਤ ਇਸ ਲਈ ਦਿੱਤੀ ਤਾਂ ਜੋ ਪੈਸੇ ਬਣਦੇ ਰਹਿਣ। ਭਾਰਤ ਅੱਗੇ ਆਈ. ਸੀ. ਸੀ. ਦੀ ਬੋਲਤੀ ਬੰਦ ਹੋ ਜਾਂਦੀ ਹੈ। 

ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News