ਸ਼ਿਵ ਥਾਪਾ ਪ੍ਰੈਜ਼ੀਡੈਂਟ ਕੱਪ ''ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
Sunday, Jul 21, 2019 - 12:06 PM (IST)

ਨਵੀਂ ਦਿੱਲੀ- ਚਾਰ ਵਾਰ ਦੇ ਏਸ਼ੀਆਈ ਤਮਗਾਧਾਰੀ ਸ਼ਿਵ ਥਾਪਾ ਸ਼ਨੀਵਾਰ ਨੂੰ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਪ੍ਰੈਜ਼ੀਡੈਂਟ ਕੱਪ ਮੁਕਾਬਲੇਬਾਜ਼ੀ ਟੂਰਨਾਮੈਂਟ ਦੇ ਫਾਈਨਲ ਵਿਚ ਵਾਕਓਵਰ ਮਿਲਣ ਤੋਂ ਬਾਅਦ ਸੋਨ ਤਮਗਾ ਜਿੱਤਣ ਵਾਲਾ ਪਹਿਲੀ ਭਾਰਤੀ ਬਣ ਗਿਆ ਹੈ। ਆਪਣੇ ਨਵੇਂ ਭਾਰ ਵਰਗ 63 ਕਿ ਗ੍ਰਾ. (ਓਲੰਪਿਕ ਵਰਗ) ਵਿਚ ਕੌਮਾਂਤਰੀ ਡੈਬਿਊ ਕਰਨ ਵਾਲੇ ਥਾਪਾ ਨੇ ਫਾਈਨਲ ਵਿਚ ਕਜ਼ਾਕਿਸਤਾਨ ਦੇ ਜ਼ਾਕਿਰ ਸਫਿਓਲਿਲਨ ਨਾਲ ਭਿੜਨਾ ਸੀ, ਜਿਹੜਾ ਸੱਟ ਕਾਰਨ ਰਿੰਗ ਵਿਚ ਨਹੀਂ ਉਤਰਿਆ ਤੇ ਥਾਪਾ ਨੂੰ ਬਿਨਾਂ ਖੇਡੇ ਹੀ ਜੇਤੂ ਐਲਾਨ ਕਰ ਦਿੱਤਾ ਗਿਆ। ਥਾਪਾ ਦੇ ਸੋਨੇ ਤੋਂ ਇਲਾਵਾ ਮਹਿਲਾ ਮੁੱਕੇਬਾਜ਼ ਪ੍ਰਵੀਨ (60 ਕਿ.ਗ੍ਰਾ.) ਨੇ ਚਾਂਦੀ ਤਮਗਾ ਹਾਸਲ ਕੀਤਾ।