ਮੋਸ਼ੀਜ਼ੁਕੀ ਨੇ ਵਿੰਬਲਡਨ ਦਾ ਜੂਨੀਅਰ ਖਿਤਾਬ ਜਿੱਤ ਕੇ ਰਚਿਆ ਇਤਿਹਾਸ
Monday, Jul 15, 2019 - 10:06 AM (IST)

ਲੰਡਨ— ਸ਼ਿਨਤਾਰੋ ਮੋਸ਼ਿਜੁਕੀ ਐਤਵਾਰ ਨੂੰ ਇੱਥੇ ਵਿੰਬਲਡਨ 'ਚ ਜੂਨੀਅਰ ਵਰਗ ਦੇ ਫਾਈਨਲ 'ਚ ਸਪੇਨ ਦੇ ਕਾਰਲੋਸ ਗਿਮੇਨੋ ਵਾਲੇਰੋ ਨੂੰ ਹਰਾ ਕੇ ਲੜਕਿਆਂ ਦਾ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੇ ਪਹਿਲੇ ਜਾਪਾਨੀ ਖਿਡਾਰੀ ਬਣੇ। ਆਪਣਾ ਤੀਜਾ ਟੂਰਨਾਮੈਂਟ ਖੇਡ ਰਹੇ 16 ਸਾਲਾ ਦੇ ਮੋਸ਼ਿਜ਼ੁਕੀ ਨੇ ਇਸ ਇਕਪਾਸੜ ਮੁਕਾਬਲੇ ਨੂੰ 6-3, 6-2 ਨਾਲ ਆਪਣੇ ਨਾਂ ਕੀਤਾ। ਲੜਕੀਆਂ ਦੇ ਵਰਗ 'ਚ ਜਾਪਾਨ ਦੀ ਕਾਜੁਕੋ ਸਾਵਮਾਤਸੁ 1969 'ਚ ਇਸ ਖਿਤਾਬ ਨੂੰ ਜਿੱਤ ਚੁੱਕੀ ਹੈ।