ਜਦੋਂ ਬੱਲੇਬਾਜ਼ੀ ''ਚ ਫਲਾਪ ਹੁੰਦੇ ਹਨ ਸ਼ਿਖਰ ਧਵਨ, ਕੋਚ ਤੋਂ ਵੀ ਜ਼ਿਆਦਾ ਗੁੱਸਾ ਕਰਦੀ ਹੈ ਵਾਈਫ ਆਇਸ਼ਾ

Saturday, May 18, 2019 - 02:49 PM (IST)

ਜਦੋਂ ਬੱਲੇਬਾਜ਼ੀ ''ਚ ਫਲਾਪ ਹੁੰਦੇ ਹਨ ਸ਼ਿਖਰ ਧਵਨ, ਕੋਚ ਤੋਂ ਵੀ ਜ਼ਿਆਦਾ ਗੁੱਸਾ ਕਰਦੀ ਹੈ ਵਾਈਫ ਆਇਸ਼ਾ

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇਨ੍ਹਾਂ ਦਿਨਾਂ 'ਚ ਫਾਰਮ 'ਚ ਹਨ। ਧਵਨ ਨੇ ਆਈ.ਪੀ.ਐੱਲ. 'ਚ ਦਿੱਲੀ ਕੈਪੀਟਲਸ ਵੱਲੋਂ ਖੇਡਦੇ ਹੋਏ ਆਪਣੀ ਟੀਮ ਲਈ ਸਭ ਤੋਂ ਜ਼ਿਆਦਾ 521 ਦੌੜਾਂ ਬਣਾਈਆਂ। ਕ੍ਰਿਕਟ ਪ੍ਰਸ਼ੰਸਕ ਧਵਨ ਤੋਂ ਵਰਲਡ ਕੱਪ ਦੇ ਦੌਰਾਨ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕਰਨਗੇ। ਧਵਨ ਮੈਦਾਨ 'ਚ ਅਕਸਰ ਖਿਡਾਰੀਆਂ ਦੇ ਨਾਲ ਹਾਸਾ-ਮਜ਼ਾਕ ਕਰਦੇ ਦਿਖਾਈ ਦਿੰਦੇ ਹਨ। 
PunjabKesari
ਹਾਲ ਹੀ 'ਚ ਇਕ ਇੰਟਰਵਿਊ ਦੇ ਦੌਰਾਨ ਧਵਨ ਨੇ ਆਪਣੀ ਵਾਈਫ ਆਇਸ਼ਾ ਧਵਨ ਨੂੰ ਲੈ ਕੇ ਮਜ਼ੇਦਾਰ ਖੁਲਾਸਾ ਕੀਤਾ। ਧਵਨ ਨੇ ਦੱਸਿਆ ਕਿ ਜਦੋਂ ਉਹ ਮੈਦਾਨ 'ਤੇ ਫਲਾਪ ਹੁੰਦੇ ਹਨ ਤਾਂ ਕੋਚ ਤੋਂ ਜ਼ਿਆਦਾ ਆਇਸ਼ਾ ਉਨ੍ਹਾਂ 'ਤੇ ਗੁੱਸਾ ਹੁੰਦੀ ਹੈ। ਧਵਨ ਨੇ ਕਿਹਾ ਕਿ ਮੈਂ ਆਪਣੀ ਵਾਈਫ ਨਾਲ ਅਕਸਰ ਕ੍ਰਿਕਟ 'ਤੇ ਚਰਚਾ ਕਰਦਾ ਰਹਿੰਦਾ ਹਾਂ। ਆਪਣੀ ਖੇਡ 'ਚ ਸੁਧਾਰ ਲਿਆਉਣ ਲਈ ਆਇਸ਼ਾ ਦਾ ਵਿਚਾਰ ਮੇਰੇ ਲਈ ਬੇਹੱਦ ਅਹਿਮ ਹੁੰਦਾ ਹੈ। ਅਸੀਂ ਦੋਵੇਂ ਇਸ ਮਾਮਲੇ 'ਤੇ ਕਾਫੀ ਗੰਭੀਰਤਾ ਨਾਲ ਗੱਲ ਕਰਦੇ ਹਾਂ। ਆਇਸ਼ਾ ਨੇ ਮੇਰੀ ਸੋਚ ਨੂੰ ਬਦਲਣ 'ਚ ਕਾਫੀ ਮਦਦ ਕੀਤੀ, ਹੁਣ ਮੈਂ ਸਮਝਦਾਰੀ ਨਾਲ ਖੇਡਣ ਦੀ ਕੋਸ਼ਿਸ਼ ਕਰਦਾ ਹਾਂ।


author

Tarsem Singh

Content Editor

Related News