ਸ਼ਿਖਰ ਧਵਨ ਦਾ ਅੰਗੂਠਾ ਫ੍ਰੈਕਚਰ, 2 ਮੈਚ ਨਹੀਂ ਖੇਡ ਸਕੇਗਾ

Wednesday, Jun 12, 2019 - 12:49 AM (IST)

ਸ਼ਿਖਰ ਧਵਨ ਦਾ ਅੰਗੂਠਾ ਫ੍ਰੈਕਚਰ, 2 ਮੈਚ ਨਹੀਂ ਖੇਡ ਸਕੇਗਾ

ਲੰਡਨ— ਭਾਰਤ ਦੀ ਸਾਬਕਾ ਚੈਂਪੀਅਨ ਆਸਟਰੇਲੀਆ ਵਿਰੁੱਧ ਸ਼ਾਨਦਾਰ ਜਿੱਤ ਦੌਰਾਨ ਸੈਂਕੜਾ ਬਣਾਉਣ ਵਾਲੇ ਖੱਬੇ ਹੱਥ ਦੇ ਓਪਰ ਸ਼ਿਖਰ ਧਵਨ ਆਪਣੇ ਖੱਬੇ ਹੱਥ ਦੇ ਅੰਗੂਠੇ ਵਿਚ ਫ੍ਰੈਕਚਰ ਆ ਜਾਣ ਕਾਰਣ ਆਈ. ਸੀ. ਸੀ. ਵਿਸ਼ਵ ਕੱਪ 2019 ਵਿਚ ਭਾਰਤੀ ਟੀਮ ਵਲੋਂ ਅਗਲੇ 2 ਮੈਚ ਨਹੀਂ ਖੇਡ ਸਕੇਗਾ। ਉਸ ਦੇ ਬਾਅਦ ਦੇ ਮੈਚਾਂ 'ਚ ਖੇਡਣਾ ਸ਼ੱਕੀ ਲੱਗ ਰਿਹਾ ਹੈ। ਸ਼ਿਖਰ ਦੇ ਅੰਗੂਠੇ ਵਿਚ ਫ੍ਰੈਕਚਰ ਦੀ ਖਬਰ ਆਉਂਦਿਆਂ ਹੀ ਇਹ ਕਿਹਾ ਗਿਆ ਕਿ ਉਹ ਇਸ ਸੱਟ ਕਾਰਨ ਘੱਟੋ-ਘੱਟ 3 ਹਫਚੇ ਕ੍ਰਿਕਟ ਤੋਂ ਦੂਰ ਰਹੇਗਾ ਤੇ ਵਿਸ਼ਵ ਕੱਪ 'ਚੋਂ ਵੀ ਬਾਹਰ ਹੋ ਜਾਵੇਗਾ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਨਿਊਜ਼ੀਲੈਂਡ ਤੇ ਪਾਕਿਸਤਾਨ ਵਿਰੁੱਧ ਅਗਲੇ 2 ਮੈਚਾਂ 'ਚ ਨਹੀਂ ਖੇਡ ਸਕੇਗਾ। ਇਸ ਦੇ ਨਾਲ ਹੀ ਸ਼ਿਖਰ ਧਵਨ ਆਈ. ਸੀ. ਸੀ. ਵਿਸ਼ਵ ਕੱਪ 'ਚ ਭਾਰਤੀ ਟੀਮ ਦੇ ਨਾਲ ਬਣੇ ਰਹਿਣਗੇ ਤੇ ਉਸਦੀ ਸੱਟ 'ਤੇ ਨਜ਼ਰ ਰੱਖੀ ਜਾਵੇਗੀ ਪਰ ਬੀ. ਸੀ. ਸੀ. ਆਈ. ਵਲੋਂ ਸ਼ਿਖਰ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

PunjabKesari
ਦੱਸਣਯੋਗ ਹੈ ਕਿ ਉਸ ਮੈਚ ਵਿਚ ਧਵਨ ਨੇ 117 ਦੌਡ਼ਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਸ਼ਾਨਦਾਰ ਪਾਰੀ ਖੇਡਣ ਲਈ ਉਸ ਨੇ 109 ਗੇਂਦਾਂ ਦਾ ਸਾਹਮਣਾ ਕੀਤਾ ਜਿਸ ਵਿਚ ਉਸ ਨੇ 16 ਚੌਕੇ ਲਗਾਏ। ਇਸ ਪਾਰੀ ਦੀ ਬਦੌਲਤ ਹੀ ਭਾਰਤੀ ਟੀਮ ਆਸਟਰੇਲੀਆ ਅੱਗੇ 353 ਦੌਡ਼ਾਂ ਦਾ ਪਹਾਡ਼ ਵਰਗਾ ਟੀਚਾ ਰੱਖਣ 'ਚ ਸਫਲ ਰਹੀ। ਜ਼ਖਮੀ ਹੋਣ ਦੇ ਬਾਵਜੂਦ ਧਵਨ ਨੇ ਭਾਰਤੀ ਟੀਮ ਲਈ ਆਪਣੀ ਮਹੱਤਵਪੂਰਨ ਪਾਰੀ ਜਾਰੀ ਰੱਖੀ ਅਤੇ ਸੈਂਕਡ਼ਾ ਲਗਾਇਆ ਸੀ। ਕੁਲਟਰ ਨਾਈਲ ਦੀ ਗੇਂਦ 'ਤੇ ਜ਼ਖਮੀ ਹੋਣ ਤੋਂ ਬਾਅਦ ਧਵਨ ਫੀਲਡਿੰਗ ਕਰਨ ਮੈਦਾਨ 'ਤੇ ਵੀ ਨਹੀਂ ਆ ਸਕੇ। ਉਸਦੀ ਜਗ੍ਹਾ ਰਵਿੰਦਰ ਜਡੇਜਾ ਨੇ 50 ਓਵਰ ਤੱਕ ਭਾਰਤੀ ਟੀਮ ਲਈ ਫੀਲਡਿੰਗ ਕੀਤੀ।


 


author

Gurdeep Singh

Content Editor

Related News