ਫ੍ਰੇਜਰ-ਪ੍ਰਾਈਸ, ਫੇਲਿਕਸ ਨੇ ਵਿਸ਼ਵ ਚੈਂਪੀਅਨਸ਼ਿਪ ''ਚ ਸੋਨ ਤਮਗਾ ਜਿੱਤ ਕੇ ਰਿਕਾਰਡ ਬਣਾਇਆ

Monday, Sep 30, 2019 - 03:38 PM (IST)

ਫ੍ਰੇਜਰ-ਪ੍ਰਾਈਸ, ਫੇਲਿਕਸ ਨੇ ਵਿਸ਼ਵ ਚੈਂਪੀਅਨਸ਼ਿਪ ''ਚ ਸੋਨ ਤਮਗਾ ਜਿੱਤ ਕੇ ਰਿਕਾਰਡ ਬਣਾਇਆ

ਦੋਹਾ— ਜਮੈਕਾ ਦੀ ਦਿੱਗਜ ਫਰਾਟਾ ਦੌੜਾਕ ਸ਼ੈਲੀ ਆਨ ਫ੍ਰੇਜਰ-ਪ੍ਰਾਈਸ ਨੇ 100 ਮੀਟਰ 'ਚ ਸ਼ਾਨਦਾਰ ਚੌਥਾ ਖਿਤਾਬ ਜਿੱਤਿਆ ਜਦਕਿ ਅਮਰੀਕਾ ਦੀ ਮਹਾਨ ਦੌੜਾਕ ਐਲੀਸਨ ਫੇਲਿਕਸ ਨੇ ਉਸੇਨ ਬੋਲਟ ਦਾ ਸੋਨ ਤਮਗਿਆਂ ਦਾ ਰਿਕਾਰਡ ਤੋੜਿਆ ਜਿਸ ਨਾਲ ਇੱਥੇ ਵਿਸ਼ਵ ਚੈਂਪੀਅਨਸ਼ਿਪ 'ਚ ਮਾਂ ਬਣਨ ਦੇ ਬਾਅਦ ਵਾਪਸੀ ਕਰ ਰਹੀਆਂ ਇਹ ਦੋਵੇਂ ਖਿਡਾਰਨਾਂ ਛਾਈ ਰਹੀਆਂ। ਆਪਣੇ-ਆਪਣੇ ਬੱਚਿਆਂ ਦੇ ਜਨਮ ਦੇ ਬਾਅਦ ਫ੍ਰੇਜਰ-ਪ੍ਰਾਈਸ ਅਤੇ ਫੇਲਿਕਸ ਪਹਿਲੀ ਵਾਰ ਵੱਡੀ ਪ੍ਰਤੀਯੋਗਿਤਾ 'ਚ ਹਿੱਸਾ ਲੈ ਰਹੀਆਂ ਸਨ। ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਨ 2017 ਦੀ ਵਿਸ਼ਵ ਚੈਂਪੀਅਨਸ਼ਿਪ ਦੇ ਬਾਹਰ ਰਹਿਣ ਵਾਲੀ  32 ਸਾਲ ਦੀ ਫ੍ਰੇਜਰ ਪ੍ਰਾਈਸ ਨੇ 10.71 ਸਕਿੰਟ ਦੇ ਨਾਲ 100 ਮੀਟਰ ਦਾ ਖਿਤਾਬ ਆਪਣੀ ਝੋਲੀ 'ਚ ਪਾਇਆ।

ਬ੍ਰਿਟੇਨ ਦੀ ਦਿਨਾ ਐਸ਼ਰ ਸਮਿਥ 10.83 ਸਕਿੰਟ ਦੇ ਨਾਲ ਚਾਂਦੀ ਜਦਕਿ ਆਈਵਰੀ ਕੋਸਟ ਦੀ ਮੇਰੀ ਜੋਸੇ ਤਾ ਲਾਊ ਨੇ 10.90 ਸਕਿੰਟ ਦੇ ਸਮੇਂ ਦੇ ਨਾਲ ਕਾਂਸੀ ਤਮਗਾ ਜਿੱਤਿਆ। ਜਮੈਕਾ ਦੀ ਫ੍ਰੇਜਰ-ਪ੍ਰਾਈਸ ਇਸ ਤੋਂ ਪਹਿਲਾਂ 2009, 2013 ਅਤੇ 2015 'ਚ ਵੀ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਚੁੱਕੀ ਹੈ। ਸਟੇਡੀਅਮ ਦਾ ਜੇਤੂ ਲੈਪ ਲਗਾਉਣ ਦੇ ਦੌਰਾਨ ਉਨ੍ਹਾਂ ਦਾ ਦੋ ਸਾਲ ਦਾ ਪੁੱਤਰ ਜਿਓਨ ਵੀ ਉਨ੍ਹਾਂ ਦੇ ਨਾਲ ਸੀ। ਪਿਛਲੇ ਸਾਲ ਨਵੰਬਰ 'ਚ ਬੇਟੀ ਕੈਮਰਿਨ ਦੇ ਜਨਮ ਦੇ ਕਾਰਨ ਫੇਲਿਕਸ ਨੇ ਜੁਲਾਈ 'ਚ 13 ਮਹੀਨੇ ਬਾਅਦ ਵਾਪਸੀ ਕੀਤੀ ਸੀ। ਦੋਹਾ ਨੇ ਨਿੱਜੀ 400 ਮੀਟਰ 9.34 ਸਕਿੰਟ ਦੇ ਰਿਕਾਰਡ ਸਮੇਂ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਫੇਲਿਕਸ ਦਾ ਇਹ 12ਵਾਂ ਸੋਨ ਤਮਗਾ ਹੈ ਅਤੇ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ 'ਚ 11 ਸੋਨ ਤਮਗੇ ਦੇ ਜਮੈਕਾ ਦੇ ਮਹਾਨ ਦੌੜਾਕ ਉਸੇਨ ਬੋਲਟ ਦਾ ਰਿਰਾਕਡ ਤੋੜਿਆ।


author

Tarsem Singh

Content Editor

Related News