ਸੈਲਿਊਟ ਦਾ ਸ਼ਮੀ ਨੇ ਉਡਾਇਆ ਸੀ ਮਜ਼ਾਕ, ਵਿੰਡੀਜ਼ ਕ੍ਰਿਕਟਰ ਨੇ ਦਿੱਤਾ ਮਜ਼ੇਦਾਰ ਜਵਾਬ
Saturday, Jun 29, 2019 - 12:37 PM (IST)
ਸਪੋਰਟਸ ਡੈਸਕ : ਭਾਰਤ ਅਤੇ ਵੈਸਟਇੰਡੀਜ਼ ਦੇ 'ਚ ਵੀਰਵਾਰ ਨੂੰ ਖੇਡੇ ਗਏ ਮੁਕਾਬਲੇ ਦੇ ਦੌਰਾਨ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਰਟੇਲ ਦੇ ਫੌਜੀ ਸਟਾਇਲ 'ਚ ਜਸ਼ਨ ਮਨਾਉਣ ਦਾ ਮਜ਼ਾਕ ਬਣਾਇਆ ਸੀ। ਅਜਿਹੇ 'ਚ ਕੋਰਟੇਲ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਨਕਲ ਕਰਨਾ ਹੀ ਸਭ ਤੋਂ ਵੱਡੀ ਚਾਪਲੂਸੀ ਹੈ।
ਕੋਟਰੇਲ ਨੇ ਟਵਿਟਰ 'ਤੇ ਜਵਾਬ ਦਿੰਦੇ ਹੋਏ ਲਿੱਖਿਆ, ਕਾਫ਼ੀ ਮਜਾ ਆਇਆ! ਸ਼ਾਨਦਾਰ ਗੇਂਦਬਾਜ਼ੀ। ਨਕਲ ਕਰਨਾ ਹੀ ਸਭ ਤੋਂ ਵੱਡੀ ਚਾਪਲੂਸੀ ਹੈ। ਕੋਟਰੇਲ ਨੇ ਇਸ ਦੇ ਨਾਲ ਹੀ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ। ਵੈਸਟਇੰਡੀਜ਼ ਦੀ ਪਾਰੀ ਦੇ ਦੌਰਾਨ ਜਦੋਂ ਕੋਟਰੇਲ ਆਉਟ ਹੋਏ ਤਾਂ ਮੁਹੰਮਦ ਸ਼ਮੀ ਨੇ ਉਨ੍ਹਾਂ ਦੇ ਸੈਲੀਬਰੇਸ਼ਨ ਸਟਾਇਲ ਨੂੰ ਕਾਪੀ ਕਰਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ। ਦਰਅਸਲ 30 ਓਵਰ 'ਚ ਯੂਜਵਿੰਦਰ ਚਹਿਲ ਨੇ ਕੋਰਟੇਲ ਨੂੰ ਐੱਲ. ਬੀ. ਡਬਲਿਊ. ਆਊਟ ਕੀਤਾ, ਪਰ ਕੋਟਰੇਲ ਨੂੰ ਲਗਾ ਕਿ ਉਹ ਆਊਟ ਨਹੀਂ ਹੈ ਤੇ ਇਸ ਤੋਂ ਬਾਅਦ ਡੀ. ਆਰ. ਐੱਸ. ਲੈ ਲਿਆ, ਪਰ ਥਰਡ ਅੰਪਾਇਰ ਨੇ ਵੀ ਮੈਦਾਨੀ ਅੰਪਾਇਰ ਦਾ ਫੈਸਲਾ ਨਹੀਂ ਬਦਲਿਆ ਤੇ ਕੋਟਰੇਲ ਨੂੰ ਪਵੇਲੀਅਨ ਪਰਤਨਾ ਪਿਆ।
Great fun! Great bowling. Nakal Karna Hi Sabse Badi Chaploosi Hai 😉 https://t.co/PTuoGJciM7
— Sheldon Cotterell (@SaluteCotterell) June 28, 2019
ਹਾਲਾਂਕਿ ਜਦ ਕੋਟਰੇਲ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਖਿਡਾਰੀਆਂ ਦੇ ਖੁਸ਼ੀ ਮਨਾਉਣ ਦਾ ਰਿਪਲੇਅ ਵੀਡੀਓ ਚਲਾਈ ਗਈ ਤਾਂ ਉਸ 'ਚ ਸ਼ਮੀ ਵਲੋਂ ਉਨ੍ਹਾਂ ਦੇ ਸੈਲਿਊਟ ਸੈਲੀਬ੍ਰੇਸ਼ਨ ਨੂੰ ਕਾਪੀ ਕੀਤਾ ਗਿਆ ਸੀ ਜਿਸ ਨੂੰ ਵੇਖ ਕੇ ਟੀਮ ਦੇ ਸਾਥੀ ਖਿਡਾਰੀਆਂ ਦੇ ਨਾਲ ਵਿਰਾਟ ਕੋਹਲੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ।
It's the celebration that's taken over #CWC19!
— Cricket World Cup (@cricketworldcup) June 22, 2019
Our Insider @Elmakapelma teaches fans the Sheldon Cottrell salute in Manchester.
How do you think they've done? pic.twitter.com/IGzXGFlMaO
