ਜਦ ਤਕ ਸ਼ਾਸਤਰੀ ਕੋਚ ਹਨ, ਉਸ ਨੂੰ NCA ''ਚ ਜ਼ਿਆਦਾ ਯੋਗਦਾਨ ਦੇ ਲਈ ਕਹਾਂਗੇ : ਗਾਂਗਲੀ
Thursday, Oct 31, 2019 - 09:56 PM (IST)

ਕੋਲਕਾਤਾ— ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਕਿਹਾ ਕਿ ਸੀਨੀਅਰ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਕਿਹਾ ਜਾਵੇਗਾ ਕਿ ਜਦੋਂ ਤਕ ਉਹ ਕੋਚ ਹਨ ਉਦੋਂ ਤਕ ਉਹ ਰਾਸ਼ਟਰੀ ਕ੍ਰਿਕਟ ਅਕਾਦਮੀ 'ਚ ਪ੍ਰਤਿਭਾ ਨੂੰ ਨਿਖਾਰਨ 'ਚ ਜ਼ਿਆਦਾ ਯੋਗਦਾਨ ਦੇਣ। ਸ਼ਾਸਤਰੀ ਦਾ ਨਵਾਂ ਕਰਾਰ 2021 ਵਿਸ਼ਵ ਟੀ-20 ਤਕ ਦਾ ਹੈ ਪਰ ਉਸਦੇ ਕਰਾਰ ਦੀ ਸ਼ਰਤਾਂ 'ਚ 10 ਕਰੋੜ ਦੇ ਸਾਲਾਨਾ ਤਨਖਾਹ ਦੇ ਨਾਲ ਕੇਵਲ ਭਾਰਤੀ ਟੀਮ ਦੇ ਨਾਲ ਕੰਮ ਕਰਨਾ ਸ਼ਾਮਿਲ ਹੈ। ਗਾਂਗੁਲੀ ਨੇ ਈਡਨ ਗਾਰਡਨ 'ਤੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਪ੍ਰਬੰਧ ਕਰਾਂਗੇ ਜਿਸ 'ਚ ਰਵੀ ਸ਼ਾਸਤਰੀ ਨੂੰ ਐੱਨ. ਸੀ. ਏ. ਦੇ ਨਾਲ ਜ਼ਿਆਦਾ ਯੋਗਦਾਨ ਕਰਨ ਦੇ ਲਈ ਕਿਹਾ ਜਾਵੇਗਾ, ਜਦੋਂ ਤਕ ਉਹ ਕੋਚ ਹਨ। ਅਸੀਂ ਇਸ ਨੂੰ ਇਕ ਵਧੀਆ ਸੈਂਟਰ ਆਫ ਐਕਸੀਲੇਂਸ ਬਣਾਵਾਂਗੇ। ਸਾਡੇ ਕੋਲ ਰਾਹੁਲ ਦ੍ਰਾਵਿੜ ਹੈ, ਪਾਰਸ ਮਹੰਮਬ੍ਰੇ ਤੇ ਭਰਤ ਅਰੁਣ ਵੀ ਹੈ। ਗਾਂਗੁਲੀ ਨੇ ਕਿਹਾ ਕਿ ਸ਼ਾਸਤਰੀ ਕੋਚ ਦੇ ਤੌਰ 'ਤੇ ਵਧੀਆ ਕਰ ਰਿਹਾ ਹੈ ਹਾਲਾਂਕਿ ਭਾਰਤੀਆਂ ਨੂੰ ਗਲੋਬਲ ਟੂਰਨਾਮੈਂਟ ਦੀ ਆਖਰੀ ਰੁਕਾਵਟ ਨਾ ਬਣਨ ਦੀ ਸਮੱਸਿਆ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਦੇ ਨਾਲ ਵਧੀਆ ਕੀਤਾ ਹੈ। ਉਹ ਅਗਲੇ 2 ਸਾਲ ਤਕ ਸਾਡੇ ਨਾਲ ਰਹਿਣਗੇ। ਜਿਸ ਤਰ੍ਹਾਂ ਮੈਂ ਕਿਹਾ ਕਿ ਭਾਰਤ ਨੂੰ ਇਕ ਵਿਸ਼ਵ (ਆਈ. ਸੀ. ਸੀ.) ਟੂਰਨਾਮੈਂਟ ਜਿੱਤਣ ਦੀ ਜ਼ਰੂਰਤ ਹੈ। ਗਾਂਗੁਲੀ ਨੇ ਕਿਹਾ ਕਿ 2017 'ਚ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਹੁੰਚੇ ਸੀ ਜਿਸ 'ਚ ਉਹ ਪਾਕਿਸਤਾਨ ਤੋਂ ਹਾਰ ਗਏ ਤੇ ਫਿਰ ਉਹ ਵਿਸ਼ਵ ਕੱਪ ਸੈਮੀਫਾਈਨਲ 'ਚ ਹਾਰ ਗਏ।