ਮਹਿਲਾ ਕ੍ਰਿਕਟ ਨੂੰ ਉਤਸ਼ਾਹਤ ਕਰਨ ਲਈ ICC ਦਾ ਵੱਡਾ ਐਲਾਨ

10/15/2019 5:38:58 PM

ਦੁਬਈ— ਮਹਿਲਾ ਕ੍ਰਿਕਟ ਨੂੰ ਉਤਸ਼ਾਹਤ ਕਰਨ ਲਈ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਸਾਲ 2021 'ਚ ਪਹਿਲੀ ਵਾਰ ਅੰਡਰ-19 ਵਿਸ਼ਵ ਕੱਪ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ। ਆਈ. ਸੀ. ਸੀ. ਦੀ ਸੋਮਵਾਰ ਨੂੰ ਦੁਬਈ 'ਚ ਹੋਈ ਬੈਠਕ 'ਚ ਇਹ ਫੈਸਲਾ ਕੀਤਾ ਹੈ। ਮਹਿਲਾ ਅੰਡਰ-19 ਵਿਸ਼ਵ ਕੱਪ ਹਰੇਕ ਦੋ ਸਾਲ ਬਾਅਦ ਆਯੋਜਿਤ ਕੀਤਾ ਜਾਵੇਗਾ। ਕ੍ਰਿਕਟ ਦੇ ਸਰਵਉੱਚ ਨੀਤੀ ਨਿਰਧਾਰਨ ਅਦਾਰੇ ਦੀ ਬੈਠਕ 'ਚ ਇਹ ਕਈ ਵੱਡੇ ਫੈਸਲੇ ਕੀਤੇ ਗਏ।  

ਆਈ. ਸੀ. ਸੀ. ਨੇ ਸਾਲ 2023 ਤੋਂ ਅੱਠ ਸਾਲਾ ਕ੍ਰਿਕਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ 'ਚ ਹਰੇਕ ਸਾਲ ਪੁਰਸ਼ ਅਤੇ ਮਹਿਲਾ ਕ੍ਰਿਕਟ ਦੇ ਇਕ ਵੱਡੇ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਡਰ-19 ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੇ ਲਈ ਚਾਰ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇਗਾ। ਆਈ. ਸੀ. ਸੀ. ਦੇ ਪ੍ਰਧਾਨ ਸ਼ਸ਼ਾਂਕ ਮਨੋਹਰ ਨੇ ਕਿਹਾ, ''ਕਈ ਬਦਲਾਂ 'ਤੇ ਵਿਚਾਰ ਕਰਨ ਦੇ ਬਾਅਦ ਬੋਰਡ ਨੇ ਹਰੇਕ ਸਾਲ ਪੁਰਸ਼ ਅਤੇ ਮਹਿਲਾ ਕ੍ਰਿਕਟ ਦੇ ਇਕ ਵੱਡੇ ਟੂਰਨਾਮੈਂਟ ਦੇ ਆਯੋਜਨ ਦੀ ਜ਼ਰੂਰਤ ਮਹਿਸੂਸ ਕੀਤੀ, ਇਸ ਨਾਲ ਦੋ ਪੱਖੀ ਸੀਰੀਜ਼ ਤੋਂ ਇਲਾਵਾ ਵੱਡੇ ਟੂਰਨਾਮੈਂਟ ਦੇ ਆਯੋਜਨ ਤੋਂ ਇਕ ਕ੍ਰਿਕਟ ਕੈਲੰਡਰ ਸਾਲ 'ਚ ਨਿਰੰਤਰਤਾ ਬਣੀ ਰਹੇਗੀ ਅਤੇ ਕ੍ਰਿਕਟ ਦੇ ਭਵਿੱਖ ਦਾ ਆਧਾਰ ਮਜ਼ਬੂਤ ਹੋਵੇਗਾ।''


Tarsem Singh

Content Editor

Related News