ਟੀਮ ਇੰਡੀਆ ਨੂੰ ਵਿਸ਼ ਕਰਦੀ ਸ਼ਰਲਿਨ ਚੋਪੜਾ ਬਣੀ ਰੈਪਰ, ਯੂਜ਼ਰਜ਼ ਨੇ ਕੀਤਾ ਟ੍ਰੋਲ

Thursday, Jul 11, 2019 - 04:52 AM (IST)

ਟੀਮ ਇੰਡੀਆ ਨੂੰ ਵਿਸ਼ ਕਰਦੀ ਸ਼ਰਲਿਨ ਚੋਪੜਾ ਬਣੀ ਰੈਪਰ, ਯੂਜ਼ਰਜ਼ ਨੇ ਕੀਤਾ ਟ੍ਰੋਲ

ਜਲੰਧਰ — ਇੱਕ-ਦੁੱਕਾ ਫਿਲਮਾਂ ਵਿਚ ਕੰਮ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ ਸ਼ਰਲਿਨ ਚੋਪੜਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਉਸ ਦੇ ਸੁਰਖੀਆਂ ਵਿਚ ਰਹਿਣ ਦਾ ਕਾਰਣ ਬਣਿਆ ਹੈ, ਉਸ ਦਾ ਟੀਮ ਇੰਡੀਆ ਨੂੰ ਵਿਸ਼ ਕਰਨ ਲਈ ਗਾਇਆ ਗਿਆ ਰੈਪ। 

PunjabKesari
ਸ਼ਰਲਿਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਟੀਮ ਇੰਡੀਆ ਨੂੰ ਲੋਅ ਕੱਟ ਡ੍ਰੈੱਸ ਵਿਚ ਵਿਸ਼ ਕਰ ਰਹੀ ਹੈ। ਇਸ ਵਿਚ ਉਹ ਰੈਪ ਕਰਦੀ ਹੋਈ ਕਹਿੰਦੀ ਹੈ-83 ਵਿਚ ਪਹਿਲੀ ਵਾਰ, 2011 ਵਿਚ ਨੰਬਰ ਟੂ, ਕਰਾਂਗੇ ਜੰਮ ਕੇ ਵਾਰ, ਕੀਵੀ ਹੋ ਜਾਂ ਕੰਗਾਰੂ, ਹਿੱਟਮੈਨ ਮਾਰੇ ਛੇਵੀਂ ਸੈਂਚੁਰੀ, ਉਖਾੜੇਂਗੇ ਵਿਕਟਾਂ ਬੁਮਰਾਹ ਕੇ ਯਾਰਕਰ, ਆਓ ਜਿਤਾਓ ਟੀਮ ਇੰਡੀਆ ਨੂੰ, ਹੌਸਲੇ ਆਪਣਾ ਜ਼ਰਾ ਬੁਲੰਦ ਕਰ, ਗੋ ਟੀਮ ਇੰਡੀਆ, ਗੈੱਟ ਦਿ ਵਰਲਡ ਕੱਪ, ਹਮਾਰਾ ਹੈ ਵਰਲਡ ਕੱਪ।

PunjabKesari
ਹਾਲਾਂਕਿ ਸ਼ਰਲਿਨ ਆਪਣੇ ਇਸ ਰੈਪ ਲਈ ਆਪਣੇ ਫੈਨਜ਼ ਦੀ ਟ੍ਰੋਲਿੰਗ ਵੀ ਝੱਲ ਰਹੀ ਹੈ। ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ ਜਨਮੀ 35 ਸਾਲਾ ਸ਼ਰਲਿਨ ਮਸ਼ਹੂਰ ਐਡਲਟ ਮੈਗਜ਼ੀਨ ਪਲੇਅ ਬੁਆਏ ਲਈ ਫੋਟੋਸ਼ੂਟ ਕਰਵਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਸ਼ਰਲਿਨ ਮਾਯਾ, ਰੈੱਡ ਸਵਾਸਤਿਕ, ਨਾਟੀ ਬੁਆਏ, ਜਵਾਨੀ ਦੀਵਾਨੀ, ਟਾਈਮ ਪਾਸ ਆਦਿ ਮੂਵੀਜ਼ ਵਿਚ ਕੰਮ ਕਰ ਚੁੱਕੀ ਹੈ। ਹਾਲ ਹੀ ਦੇ ਦਿਨਾਂ ਵਿਚ ਸ਼ਰਲਿਨ ਆਪਣੀ ਐਪ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਬੀਤੇ ਦਿਨੀਂ ਉਸ ਨੇ ਟੀਮ ਇੰਡੀਆ ਲਈ ਹੌਟ ਵੀਡੀਓ ਵੀ ਅਪਲੋਡ ਕੀਤੀ ਸੀ।

PunjabKesari


author

Gurdeep Singh

Content Editor

Related News