ਸ਼ਾਰਜੀਲ ਨੇ ਪਾਬੰਦੀ ਵਿਰੁੱਧ ਕੀਤੀ ਅਪੀਲ, ਪੀ. ਸੀ. ਬੀ. ਨੇ ਕੀਤੀ ਸਖਤ ਸਜ਼ਾ ਦੀ ਮੰਗ
Saturday, Sep 23, 2017 - 02:35 AM (IST)
ਕਰਾਚੀ— ਪਾਕਿਸਤਾਨ ਦੇ ਪਾਬੰਦੀਸ਼ੁਦਾ ਬੱਲੇਬਾਜ਼ ਸ਼ਾਰਜੀਲ ਖਾਨ ਤੇ ਪੀ. ਸੀ. ਬੀ. ਵਿਚਾਲੇ ਵਿਰੋਧ ਹੋਰ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ ਕਿਉਂਕਿ ਜਿਥੇ ਸ਼ਾਰਜੀਲ ਨੇ ਆਪਣੇ 'ਤੇ ਲਾਈ ਪਾਬੰਦੀ ਵਿਰੁੱਧ ਆਜ਼ਾਦ ਪੰਚਾਟ ਸਾਹਮਣੇ ਅਪੀਲ ਕੀਤੀ ਹੈ, ਉਥੇ ਹੀ ਪੀ. ਸੀ. ਬੀ. ਨੇ ਉਸ ਨੂੰ ਸਖਤ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਹੈ। ਲਾਹੌਰ ਹਾਈਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਵਾਲੇ ਟ੍ਰਿਬਿਊਨਲ ਨੇ ਸ਼ਾਰਜੀਲ ਨੂੰ ਪਾਕਿਸਤਾਨ ਸੁਪਰ ਲੀਗ 'ਚ ਸਪਾਟ ਫਿਕਸਿੰਗ ਦੇ ਦੋਸ਼ਾਂ ਦਾ ਦੋਸ਼ੀ ਪਾਇਆ ਹੈ। ਉਸ 'ਤੇ ਜੁਰਮਾਨਾ ਨਹੀਂ ਲਾਇਆ ਗਿਆ ।
