ਸ਼ਾਰਦੁਲ ਠਾਕੁਰ ਨੇ WTC ਫਾਈਨਲ ਨੂੰ ਜੀਵਨ ਭਰ ''ਚ ਇਕ ਵਾਰ ਮਿਲਣ ਵਾਲਾ ਮੌਕਾ ਕਰਾਰ ਦਿੱਤਾ

06/06/2023 9:45:03 PM

ਲੰਡਨ- ਭਾਰਤੀ ਆਲਰਾਊਂਡਰ ਸ਼ਾਰਦੁਲ ਠਾਕੁਰ ਨੇ ਆਸਟ੍ਰੇਲੀਆ ਖਿਲਾਫ ਬੁੱਧਵਾਰ ਨੂੰ ਓਵਲ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਨੂੰ ਜ਼ਿੰਦਗੀ 'ਚ ਇਕ ਵਾਰ ਮਿਲਣ ਵਾਲਾ ਮੌਕਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ 'ਚ ਆਪਣੀ ਛਾਪ ਛੱਡਣਾ ਚਾਹੁੰਦੇ ਹਨ। ਠਾਕੁਰ ਨੇ ਇੰਗਲੈਂਡ ਵਿੱਚ ਹੁਣ ਤੱਕ ਆਪਣੇ ਅੱਠ ਟੈਸਟਾਂ ਵਿੱਚੋਂ ਤਿੰਨ ਖੇਡੇ ਹਨ। ਅਜੇ ਤੱਕ ਪਲੇਇੰਗ ਇਲੈਵਨ ਵਿੱਚ ਉਸ ਦੀ ਜਗ੍ਹਾ ਪੱਕੀ ਨਹੀਂ ਹੋਈ ਹੈ। ਪਰ 31 ਸਾਲਾ ਠਾਕੁਰ ਆਪਣੀ ਟੀਮ ਲਈ ਪੂਰੀ ਤਰ੍ਹਾਂ ਤਿਆਰ ਹੈ। 

ਠਾਕੁਰ ਨੇ ਆਈ. ਸੀ. ਸੀ. ਨੂੰ ਕਿਹਾ, "ਮੇਰਾ ਮੰਨਣਾ ਹੈ ਕਿ ਆਈ. ਸੀ. ਸੀ. ਈਵੈਂਟ, ਖਾਸ ਤੌਰ 'ਤੇ ਫਾਈਨਲ ਖੇਡਣ ਦਾ ਮੌਕਾ ਹਮੇਸ਼ਾ ਉਪਲਬਧ ਨਹੀਂ ਹੁੰਦਾ ਹੈ, ਇਸ ਲਈ ਮੇਰੇ ਵਰਗੇ ਖਿਡਾਰੀ ਲਈ ਇਹ ਜੀਵਨ ਭਰ ਦਾ ਮੌਕਾ ਹੈ।" ਇਹ ਹਮੇਸ਼ਾ ਇੱਕ ਖਾਸ ਪਲ ਹੁੰਦਾ ਹੈ ਜਦੋਂ ਤੁਸੀਂ ਆਪਣੇ ਦੇਸ਼ ਖਾਸ ਕਰਕੇ ਭਾਰਤ ਦੀ ਨੁਮਾਇੰਦਗੀ ਕਰਦੇ ਹੋ ਜਿੱਥੇ ਕਰੋੜਾਂ ਲੋਕ ਦੇਸ਼ ਲਈ ਖੇਡਣ ਦਾ ਸੁਪਨਾ ਦੇਖਦੇ ਹਨ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਿਰਫ਼ 15 ਸਭ ਤੋਂ ਵਧੀਆ ਚੁਣੇ ਜਾਂਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News