ਸ਼ਾਰਦੁਲ ਨੇ ਇੰਗਲੈਂਡ ਵਿਰੁੱਧ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਸਹਿਵਾਗ ਦਾ ਰਿਕਾਰਡ

Friday, Sep 03, 2021 - 12:30 AM (IST)

ਸ਼ਾਰਦੁਲ ਨੇ ਇੰਗਲੈਂਡ ਵਿਰੁੱਧ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਸਹਿਵਾਗ ਦਾ ਰਿਕਾਰਡ

ਲੰਡਨ- ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਵਿਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਦੇ ਲਈ ਆਈ। ਇਸ ਮੈਚ ਵਿਚ ਭਾਰਤੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਪਰ ਕਪਤਾਨ ਵਿਰਾਟ ਕੋਹਲੀ ਦੀ ਅਰਧ ਸੈਂਕੜੇ ਵਾਲੀ ਪਾਰੀ ਨੇ ਭਾਰਤੀ ਟੀਮ ਨੂੰ ਸੰਭਾਲਿਆ। ਵਿਰਾਟ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਫਿਰ ਮੁਸੀਬਤ 'ਚ ਫਸ ਗਈ ਪਰ ਹੇਠਲੇ ਕ੍ਰਮ 'ਤੇ ਆ ਕੇ ਸ਼ਾਰਦੁਲ ਠਾਕੁਰ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਭਾਰਤੀ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ ਸ਼ਾਰਦੁਲ ਠਾਕੁਰ ਨੇ ਆਪਣੇ ਨਾਂ ਇਕ ਰਿਕਾਰਡ ਵੀ ਦਰਜ ਕਰ ਲਿਆ ਹੈ। ਉਹ ਇੰਗਲੈਂਡ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਇਹ ਖ਼ਬਰ ਪੜ੍ਹੋ- ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ

PunjabKesari
ਸ਼ਾਰਦੁਲ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਵਿਰੁੱਧ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸਿਰਫ 31 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ ਇੰਗਲੈਂਡ ਦੇ ਵਿਰੁੱਧ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸ਼ਾਰਦੁਲ ਨੇ 36 ਗੇਂਦਾਂ 'ਤੇ 57 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 7 ਚੌਕੇ ਅਤੇ 3 ਛੱਕੇ ਸ਼ਾਮਲ ਹਨ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਡਰਸਨ ਦਾ ਫਿਰ ਸ਼ਿਕਾਰ ਬਣੇ ਪੁਜਾਰਾ, ਇੰਨੀ ਵਾਰ ਕੀਤਾ ਆਊਟ


ਭਾਰਤ ਦੇ ਲਈ ਸਭ ਤੋਂ ਜ਼ਿਆਦਾ ਤੇਜ਼ ਅਰਧ ਸੈਂਕੜਾ
30 ਗੇਂਦਾਂ : ਕਪਿਲ ਦੇਵ (1982)
31 ਗੇਂਦਾਂ : ਸ਼ਾਰਦੁਲ ਠਾਕੁਰ (2021)*
32 ਗੇਂਦਾਂ : ਵਰਿੰਦਰ ਸਹਿਵਾਗ (2008)

PunjabKesari
ਇੰਗਲੈਂਡ ਵਿਰੁੱਧ ਸਭ ਤੋਂ ਤੇਜ਼ ਟੈਸਟ ਅਰਧ ਸੈਂਕੜਾ
28 ਗੇਂਦਾਂ : ਫੋਫੀ ਵਿਲੀਅਮਸ (1948)
29 ਗੇਂਦਾਂ : ਟਿਮ ਸਾਊਦੀ  (2008)
31 ਗੇਂਦਾਂ : ਸ਼ਾਰਦੁਲ ਠਾਕੁਰ (2021)*
32 ਗੇਂਦਾਂ : ਵਰਿੰਦਰ ਸਹਿਵਾਗ (2008)
ਇੰਗਲੈਂਡ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼
31 ਗੇਂਦਾਂ : ਸ਼ਾਰਦੁਲ ਠਾਕੁਰ ਬਾਨਮ ਇੰਗਲੈਂਡ, ਦਿ ਓਵਲ, 2021*
32 ਗੇਂਦਾਂ : ਇਯਾਨ ਬਾਥਮ ਬਾਨਮ ਨਿਊਜ਼ੀਲੈਂਡ, ਦਿ ਓਵਲ, 1986

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News