ਸਾਰਦੁਲ ਤੇ ਪੰਤ ਨੇ ਇੰਗਲੈਂਡ ਲਾਇਨਜ਼ ਖਿਲਾਫ ਭਾਰਤ-ਏ ਨੂੰ ਦਿਵਾਈ ਜਿੱਤ

Tuesday, Jan 29, 2019 - 06:31 PM (IST)

ਤਿਰੂਆਨੰਤਪੁਰਮ— ਸ਼ਾਰਦੁਲ ਠਾਕੁਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਿਸ਼ਭ ਪੰਤ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਭਾਰਤ-ਏ ਨੇ ਚੌਥੇ ਗੈਰ-ਅਧਿਕਾਰਤ ਵਨ ਡੇ ਮੈਚ ਵਿਚ ਇੰਗਲੈਂਡ ਲਾਇਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦੇ ਨਾਲ ਪੰਜ ਮੈਚਾਂ ਦੀ ਲੜੀ ਵਿਚ 4-0 ਦੀ ਬੜ੍ਹਤ ਬਣਾ ਲਈ।

PunjabKesari

ਇੰਗਲੈਂਡ ਲਾਇਨਜ਼ ਦੀਆਂ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ-ਏ ਨੇ ਪੰਤ ਦੀ 76 ਗੇਂਦਾਂ ਵਿਚ 3 ਛੱਕਿਆਂ ਤੇ 6 ਚੌਕਿਆਂ ਨਾਲ ਖੇਡੀ ਅਜੇਤੂ 73 ਦੌੜਾਂ ਦੀ ਪਾਰੀ ਤੇ ਦੀਪਕ ਹੁੱਡਾ (47 ਗੇਂਦਾਂ 'ਤੇ 47 ਦੌੜਾਂ) ਦੇ ਨਾਲ ਉਸ ਦੀ ਪੰਜਵੀਂ ਵਿਕਟ ਦੀ 120 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 46.3 ਓਵਰਾਂ ਵਿਚ 4 ਵਿਕਟਾਂ 'ਤੇ 222 ਦੌੜਾਂ  ਬਣਾ ਤੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ 42 ਜਦਕਿ ਰਿਕੀ ਭੂਈ ਨੇ 35 ਦੌੜਾਂ ਦਾ ਯੋਗਦਾਨ ਦਿੱਤਾ।


Related News