ਸਾਥੀਆਨ, ਸ਼ਰਤ ਅਤੇ ਮਨਿਕਾ ਕਰਨਗੇ ਭਾਰਤੀ ਦਲ ਦੀ ਅਗਵਾਈ

09/14/2019 4:25:34 PM

ਨਵੀਂ ਦਿੱਲੀ— ਜੀ. ਸਾਥੀਆਨ, ਸ਼ਰਤ ਕਮਲ ਅਤੇ ਮਨਿਕਾ ਬਤਰਾ ਦੀ ਤਿਕੜੀ ਐਤਵਾਰ ਤੋਂ ਇੰਡੋਨੇਸ਼ੀਆ 'ਚ ਸ਼ੁਰੂ ਹੋ ਰਹੀ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਏਸ਼ੀਆਈ ਚੈਂਪੀਅਨਸ਼ਿਪ 2020 ਟੋਕੀਓ ਓਲੰਪਿਕ ਕੁਆਲੀਫਾਇੰਗ ਮੁਕਾਬਲਾ ਹੈ। 10 ਮੈਂਬਰੀ ਭਾਰਤੀ ਦਲ 'ਚ ਪੰਜ ਪੁਰਸ਼ ਅਤੇ ਪੰਜ ਮਹਿਲਾ ਖਿਡਾਰੀ ਸ਼ਾਮਲ ਹਨ। ਟੀਮ ਚੀਨ ਦੇ ਚੇਂਗਦੁ 'ਚ 10 ਰੋਜ਼ਾ ਅਭਿਆਸ ਕੈਂਪ 'ਚ ਹਿੱਸਾ ਲੈਣ ਦੇ ਬਾਅਦ ਸ਼ਨੀਵਾਰ ਨੂੰ ਯੋਗਿਆ ਪਹੁੰਚ ਗਈ।

ਇਸ ਪ੍ਰਤੀਯੋਗਿਤਾ 'ਚ ਅਨੁਭਵੀ ਟੇਬਲ ਟੈਨਿਸ ਸ਼ਰਤ ਅਤੇ ਚੋਟੀ ਦੀ ਭਾਰਤੀ ਖਿਡਾਰੀ ਸਾਥੀਆਨ ਨੂੰ ਜਾਪਾਨ, ਕੋਰੀਆ, ਤਾਈਪੇ ਅਤੇ ਸਿੰਗਾਪੁਰ ਜਿਹੇ ਚੋਟੀ ਦੇ ਦਾਅਵੇਦਾਰਾਂ ਦੇ ਖਿਲਾਫ ਖ਼ੁਦ ਦਾ ਆਕਲਨ ਕਰਨ ਦਾ ਮੌਕਾ ਮਿਲੇਗਾ। ਮਹਿਲਾ ਵਰਗ 'ਚ ਸਾਰਿਆਂ ਦੀਆਂ ਨਜ਼ਰਾਂ ਮਨਿਕਾ 'ਤੇ ਹੋਣਗੀਆਂ। ਉਨ੍ਹਾਂ ਨੇ ਡਬਲਜ਼ ਮੁਕਾਬਲਿਆਂ 'ਚ ਮਧੁਰਿਕਾ ਪਾਟਕਰ ਦੇ ਨਾਲ ਜੋੜੀ ਬਣਾਈ ਹੈ। ਇਹ ਜੋੜੀ ਉਮੀਦ ਕਰੇਗੀ ਕਿ ਉਨ੍ਹਾਂ ਦਾ ਤਾਲਮੇਲ ਚੰਗਾ ਕੰਮ ਕਰੇ। ਭਾਰਤੀ ਟੇਬਲ ਟੈਨਿਸ ਮਹਾਸੰਘ ਦੇ ਐੱਮ. ਪੀ. ਸਿੰਘ ਅਤੇ ਖਜ਼ਾਨਚੀ ਅਰੁਣ ਕੁਮਾਰ ਬੈਨਰਜੀ ਵੀ ਇੰਡੋਨੇਸ਼ੀਆਈ ਸ਼ਹਿਰ 'ਚ ਮੌਜੂਦ ਰਹਿਣਗੇ।

ਟੀਮ :
ਪੁਰਸ਼ : ਮਾਨਵ ਠੱਕਰ, ਐਂਥਨੀ ਅਮਲਰਾਜ, ਜੀ ਸਾਥੀਆਨ, ਹਰਮੀਤ ਦੇਸਾਈ ਅਤੇ ਸ਼ਰਤ ਕਮਲ।
ਮਹਿਲਾ : ਸੁਤੀਰਥਾ ਮੁਖਰਜੀ, ਮਧੁਰਿਕਾ ਪਾਟਕਰ, ਅਹਿਕਾ ਮੁਖਰਜੀ, ਮਨਿਕਾ ਬਤਰਾ ਅਤੇ ਅਰਚਨਾ ਕਾਮਥ।


Tarsem Singh

Content Editor

Related News