ਮਾਰਸ਼ ਨੂੰ ਕਪਤਾਨੀ ਦੇਣ ''ਤੇ ਭੜਕੇ ਸ਼ੇਨ ਵਾਰਨ, ਦਿੱਤੀ ਇਹ ਨਸੀਹਤ

Tuesday, Oct 23, 2018 - 02:02 PM (IST)

ਮਾਰਸ਼ ਨੂੰ ਕਪਤਾਨੀ ਦੇਣ ''ਤੇ ਭੜਕੇ ਸ਼ੇਨ ਵਾਰਨ, ਦਿੱਤੀ ਇਹ ਨਸੀਹਤ

ਸਿਡਨੀ : ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਵਿਚ ਆਸਟਰੇਲੀਆ ਦਾ ਫਲਾਪ ਪ੍ਰਦਰਸ਼ਨ ਰਹਿਣ ਤੋਂ ਬਾਅਦ ਮਹਾਨ ਸਪਿਨਰ ਸ਼ੇਨ ਵਾਰਨ ਨੇ ਪ੍ਰਦਰਸ਼ਨ ਨੂੰ ਆਮ ਦੱਸਦਿਆਂ ਕਿਹਾ ਕਿ ਟੀਮ ਨੂੰ ਜਲਦੀ ਸੁਧਾਰ ਕਰਨਾ ਹੋਵੇਗਾ। ਆਸਟਰੇਲੀਆ ਨੂੰ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿਚ ਪਾਕਿਸਤਾਨ ਨੇ 373 ਦੌੜਾਂ ਨਾਲ ਹਰਾਇਆ।
PunjabKesari
ਵਾਰਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਹ ਆਮ ਪ੍ਰਦਰਸ਼ਨ ਹੈ। ਅਸੀਂ ਸਾਰੇ ਆਸਟਰੇਲੀਆ ਟੀਮ ਨਾਲ ਹਾਂ ਪਰ ਉਸ ਨੂੰ ਆਪਣੇ ਪ੍ਰਦਰਸ਼ਨ ਵਿਚ ਜਲਦੀ ਸੁਧਾਰ ਕਰਨਾ ਹੋਵੇਗਾ।'' ਉਸ ਨੇ ਮਿਸ਼ੇਲ ਮਾਰਸ਼ ਨੂੰ ਉਪ-ਕਪਤਾਨ ਬਣਾਏ ਜਾਣ 'ਤੇ ਸਵਾਲ ਚੁੱਕੇ ਹਨ।
PunjabKesari
ਵਾਰਨ ਨੇ ਅੱਗੇ ਕਿਹਾ ਕਿ ਮੈਨੂੰ ਉਸ ਦੀ ਟੀਮ ਵਿਚ ਜਗ੍ਹਾ ਹੋਣ 'ਤੇ ਵੀ ਸ਼ੱਕ ਸੀ। ਮੈਨੂੰ ਸਮਝ ਨਹੀਂ ਆਉਂਦਾ ਕਿ ਮਾਰਸ਼ ਨੂੰ ਕਪਤਾਨ ਕਿਉਂ ਬਣਾਇਆ ਗਿਆ। ਉਸ ਦੀ ਟੈਸਟ ਵਿਚ ਔਸਤ 25 ਜਾਂ 26 ਹੈ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਬਾਲ ਟੈਂਪਰਿੰਗ ਵਿਵਾਦ ਨਾਲ ਜੂਝ ਰਹੀ ਆਸਟਰੇਲੀਆ ਟੀਮ ਨੂੰ ਫਿਰ ਤੋਂ ਜ਼ਮੀਨੀ ਪੱਧਰ 'ਤੇ ਜਾਣ ਦੀ ਜ਼ਰੂਰਤ ਹੈ। ਟੀਮ ਦੀ ਬੁਨਿਆਦ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ। ਆਸਰੇਲੀਆ ਟੀਮ ਦੀ ਬੁਨਿਆਦ ਜ਼ਮੀਨੀ ਕ੍ਰਿਕਟ, ਫਰਸਟ ਕਲਾਸ, ਸ਼ੇਫੀਲਡ ਸ਼ੀਲਡ ਵਿਚ ਹੈ।


Related News