ਸ਼ਮੀ ਦੀ ਪਤਨੀ ਨੇ ਫਿਰ ਸ਼ੇਅਰ ਕੀਤੀ ਬੋਲਡ ਤਸਵੀਰ, ਪ੍ਰਸ਼ੰਸਕ ਬੋਲੇ- ਸ਼ਰਮ ਹੈ ਜਾਂ ਨਹੀਂ

08/24/2020 3:44:16 PM

ਗੈਜੇਟ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਈ.ਪੀ.ਐੱਲ. ਨੂੰ ਲੈ ਕੇ ਦੁਬਈ ਪਹੁੰਚ ਗਏ ਹਨ। ਉਥੇ ਹੀ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ ’ਤੇ ਖੂਬ ਮਸ਼ਹੂਰ ਹੋ ਰਹੀ ਹੈ। ਉਹ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ’ਚ ਲੱਗੀ ਰਹਿੰਦੀ ਹੈ। ਹਸੀਨ ਜਹਾਂ ਇਕ ਵਾਰ ਫਿਰ ਆਪਣੀ ਬੋਲਡ ਤਸਵੀਰ ਸ਼ੇਅਰ ਕਰਕੇ ਸੁਰਖੀਆਂ ’ਚ ਆ ਗਈ ਹੈ। 

PunjabKesari

ਦਰਅਸਲ, ਹਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਆਪਣੀ ਇਕ ਬੋਲਡ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਯਾ ਅੱਲ੍ਹਾ, ਮੈਨੂੰ ਇਹ ਤਸਵੀਰ ਪੋਸਟ ਕਰਦੇ ਹੋਏ ਇੰਨਾ ਹਾਸਾ ਕਿਉਂ ਆ ਰਿਹਾ ਹੈ...। ਦੱਸ ਦੇਈਏ ਕਿ ਹਸੀਨ ਨੇ ਆਪਣੀ ਪੋਸਟ ’ਚ ਆਪਣੀ ਬੋਲਡ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਕਾਲੇ ਰੰਗ ਦੀ ਹਾਟ ਡਰੈੱਸ ’ਚ ਵਿਖਾਈ ਦੇ ਰਹੀਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸ ਦੀ ਇਸ ਤਸਵੀਰ ’ਤੇ ਜੰਮ ਕੇ ਕੁਮੈਂਟ ਕਰਦੇ ਹੋਏ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਤੈਨੂੰ ਕੋਈ ਲਾਜ-ਸ਼ਰਮ ਰਹਿ ਹੀ ਨਹੀਂ ਗਈ ਹੈ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਸੀਨ ਜਹਾਂ ਨੇ ਇਕ ਟੀਵੀ ਡਿਬੇਟ ਸ਼ੋਅ ਦੌਰਾਨ ਕਿਹਾ ਸੀ ਕਿ ਮੈਂ ਮੁਸਲਿਮ ਸਮਾਜ ਦੀ ਲੜਕੀ ਹਾਂ ਅਤੇ ਮੈਨੂੰ ਪਤਾ ਹੈ ਕਿ ਕਈ ਲੋਕ ਲੜਕੀਆਂ ਨੂੰ ਪੜਾਉਂਦੇ-ਲਿਖਾਉਂਦੇ ਹਨ ਪਰ ਉਨ੍ਹਾਂ ਦੀ ਗਿਣਤੀ ਘੱਟ ਹੈ। ਜੇਕਰ ਜਨਾਨੀ ਘਰੋਂ ਬਾਹਰ ਨਿਕਲ ਕੇ ਕੁਝ ਕਰਨਾ ਚਾਹੁੰਦੀ ਹੈ, ਅੱਗੇ ਵਧਣਾ ਚਾਹੁੰਦੀ ਹੈ, ਬੁਰਖ਼ੇ ’ਚ ਨਹੀਂ ਰਹਿਣਾ ਚਾਹੁੰਦੀ ਤਾਂ ਮੁਸਲਿਮ ਸਮਾਜ ਕਹਿੰਦਾ ਹੈ ਕਿ ਘਰ ’ਚ ਹੀ ਰਹੋ। 

PunjabKesari

ਦੱਸ ਦੇਈਏ ਕਿ ਹਸੀਨ ਜਹਾਂ ਅਤੇ ਮੁਹੰਮਦ ਸ਼ਮੀ ਦਾ ਵਿਆਹ ਸਾਲ 2014 'ਚ ਹੋਇਆ ਸੀ। ਮੁਹੰਮਦ ਸ਼ਮੀ ਦੇ ਪਰਿਵਾਰ ਵਾਲੇ ਹਸੀਨ ਜਹਾਂ ਉਨ੍ਹਾਂ ਦੇ ਵਿਆਹ ਦੇ ਖਿਲਾਫ ਸਨ, ਪਰ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੀ ਮਰਜੀ ਦੇ ਬਿਨ੍ਹਾਂ ਹੀ ਵਿਆਹ ਕੀਤਾ। 2018 ਮੁਹੰਮਦ ਸ਼ਮੀ ਅਤੇ ਹਸੀਨ ਜਹਾਂ ਵਿਚਾਲੇ ਵਿਵਾਦ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਹੋਈ ਸੀ। ਹਸੀਨ ਜਹਾਂ ਨੇ ਸ਼ਮੀ ਖਿਲਾਫ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਇੱਥੋਂ ਤਕ ਕਿਹਾ ਸੀ ਕਿ ਸ਼ਮੀ ਦਾ ਪਰਿਵਾਰ ਉਨ੍ਹਾਂ ਨੂੰ ਜਾਨੋ ਮਾਰਨਾ ਚਾਹੁੰਦਾ ਹੈ। ਉਨ੍ਹਾਂ ਨੇ ਸ਼ਮੀ 'ਤੇ ਦੂਜੀਆਂ ਜਨਾਨੀਆਂ ਨਾਲ ਅਫੇਅਰ ਦਾ ਇਲਜ਼ਾਮ ਵੀ ਲਗਾਇਆ ਸੀ।


Rakesh

Content Editor

Related News