ਇਕ ਵਾਰ ਫਿਰ ਚਰਚਾ ''ਚ ਆਈ ਸ਼ਮੀ ਦੀ ਪਤਨੀ ਹਸੀਨ ਜਹਾਂ, ਸ਼ੇਅਰ ਕੀਤੀ ਵੀਡੀਓ
Saturday, Jul 25, 2020 - 01:57 PM (IST)

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅੱਜ-ਕੱਲ੍ਹ ਆਪਣੇ ਅਭਿਆਸ ਨੂੰ ਲੈ ਕੇ ਚਰਚਾ ’ਚ ਹਨ। ਉਥੇ ਹੀ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ ’ਤੇ ਖੂਬ ਮਸ਼ਹੂਰ ਹੈ। ਜਿਥੇ ਉਹ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਕੇ ਫੈਨਜ਼ ਦਾ ਮਨੋਰੰਜਨ ਕਰਨ ’ਚ ਲੱਗੀ ਰਹਿੰਦੀ ਹੈ। ਅਜਿਹੇ ’ਚ ਹਸੀਨ ਜਹਾਂ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਨਵੀਂ ਵੀਡੀਓ ਸਾਂਝੀ ਕਰਕੇ ਚਰਚਾ ’ਚ ਆ ਗਈ ਹੈ।
ਦਰਅਸਲ, ਹਸੀਨ ਜਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨਵੀਂ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ਊਰਜਾਵਾਨ ਪ੍ਰਦਰਸ਼ਨ, ਕੌਣ ਕਹਿੰਦਾ ਹੈ ਚਿਹਰਾ ਗੁਲਾਬ ਵਰਗਾ ਨਹੀਂ ਹੁੰਦਾ। ਇਸ ਨਵੀਂ ਵੀਡੀਓ ’ਚ ਉਹ ਬਰਾਈਡਲ ਲੁੱਕ ’ਚ ਨਜ਼ਰ ਆ ਰਹੀ ਹੈ। ਹਾਲਾਂਕਿ, ਉਹ ਬਾਲੀਵੁੱਡ ਦੇ ਮਸ਼ਹੂਰ ਗਾਣੇ, ਦੀਵਾਨੀ ਹੋ ਰਹੀ ਹੂੰ... ਦੀ ਲਿਪਸਿੰਗ ਕਰਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਫੈਨਜ਼ ਨੇ ਉਸ ਦੀ ਪੋਸਟ ’ਤੇ ਜੰਮ ਕੇ ਕੁਮੈਂਟ ਕੀਤੇ ਹਨ। ਉਥੇ ਹੀ ਇਕ ਨੇ ਤਾਂ ਕੁਮੈਂਟ ਕਰਦੇ ਹੋਏ ਲਿਖਿਆ- ਖ਼ੂਬਸੂਰਤ ਗੁਲਾਬ ਦੀ ਮੁਸਕਾਨ...ਦੂਜੇ ਨੇ ਲਿਖਿਆ- ਕਿਆ ਖੂਬ ਲੱਗ ਰਹੀ ਹੋ, ਬੜੀ ਸੁੰਦਰ ਦਿਖਤੀ ਹੋ।
ਦੱਸ ਦੇਈਏ ਕਿ 2018 ’ਚ ਸ਼ਮੀ ਅਤੇ ਹਸੀਨ ਜਹਾਂ ਵਿਚਕਾਰ ਵਿਵਾਦ ਹੋ ਗਿਆ ਸੀ। ਹਸੀਨ ਜਹਾਂ ਨੇ ਸ਼ਮੀ ਖਿਲਾਫ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ, ਉਸ ਨੇ ਇਥੋਂ ਤਕ ਕਿਹਾ ਸੀ ਕਿ ਸ਼ਮੀ ਦਾ ਪਰਿਵਾਰ ਉਸ ਨੂੰ ਜਾਨ ਤੋਂ ਮਾਰਨਾ ਚਾਹੁੰਦਾ ਹੈ। ਉਸ ਨੇ ਸ਼ਮੀ ’ਤੇ ਦੂਜੀਆਂ ਜਨਾਨੀਆਂ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਵੀ ਲਗਾਇਆ ਸੀ ਅਤੇ ਕੁਝ ਚੈਟ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ।