ਸ਼ੰਮੀ ਦੱਖਣੀ ਅਫਰੀਕਾ ਵਿਰੁੱਧ ਟੈਸਟ ਲੜੀ ’ਚੋਂ ਬਾਹਰ, ਚਾਹਰ ਵਨ ਡੇ ਲੜੀ ’ਚੋਂ ਹਟਿਆ

Saturday, Dec 16, 2023 - 06:12 PM (IST)

ਸ਼ੰਮੀ ਦੱਖਣੀ ਅਫਰੀਕਾ ਵਿਰੁੱਧ ਟੈਸਟ ਲੜੀ ’ਚੋਂ ਬਾਹਰ, ਚਾਹਰ ਵਨ ਡੇ ਲੜੀ ’ਚੋਂ ਹਟਿਆ

ਮੁੰਬਈ– ਭਾਰਤ ਨੂੰ ਦੱਖਣੀ ਅਫਰੀਕਾ ਵਿਚ ਪਹਿਲੀ ਟੈਸਟ ਲੜੀ ਜਿੱਤਣ ਦੀ ਆਪਣੀ ਕਵਾਇਦ ਵਿਚ ਮੁਹੰਮਦ ਸ਼ੰਮੀ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ ਕਿਉਂਕਿ ਡਾਕਟਰੀ ਟੀਮ ਨੇ ਇਸ ਤੇਜ਼ ਗੇਂਦਬਾਜ਼ ਨੂੰ ਦੋ ਟੈਸਟ ਮੈਚਾਂ ਦੀ ਲੜੀ ਵਿਚ ਖੇਡਣ ਲਈ ਮਨਜ਼ੂਰੀ ਨਹੀਂ ਦਿੱਤੀ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-ਵਿਸ਼ਵ ਕੱਪ 'ਚ ਮੇਸੀ ਦੀਆਂ ਪਹਿਨੀਆਂ ਛੇ ਜਰਸੀਆਂ 7.8 ਮਿਲੀਅਨ ਡਾਲਰ 'ਚ ਵਿਕੀਆਂ
ਵਨ ਡੇ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗਿੱਟੇ ਦੀ ਸੱਟ ਨਾਲ ਜੂਝ ਰਹੇ ਸ਼ੰਮੀ ਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਫਿੱਟ ਹੋਣ ’ਤੇ ਹੀ ਉਹ ਟੈਸਟ ਟੀਮ ਦਾ ਹਿੱਸਾ ਬਣੇਗਾ।
ਬੀ. ਸੀ. ਸੀ. ਆਈ. ਨੇ ਸ਼ੰਮੀ ਦੀ ਜਗ੍ਹਾ ’ਤੇ ਅਜੇ ਕਿਸੇ ਖਿਡਾਰੀ ਦੀ ਚੋਣ ਨਹੀਂ ਕੀਤੀ ਹੈ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੈਸਟ ਮੈਚ 26 ਦਸੰਬਰ ਤੋਂ ਸੈਂਚੂਰੀਅਨ ਵਿਚ ਖੇਡਿਆ ਜਾਵੇਗਾ। ਟੈਸਟ ਲੜੀ ਤੋਂ ਪਹਿਲਾਂ ਭਾਰਤੀ ਟੈਸਟ ਟੀਮ ਦੇ ਮੈਂਬਰ 20 ਦਸੰਬਰ ਤੋਂ ਆਪਣੇ ਆਪ ਵਿਚ ਹੀ ਤਿੰਨ ਦਿਨਾ ਅਭਿਆਸ ਮੈਚ ਖੇਡੇਗੀ।

ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ
ਇਸ ਵਿਚਾਲੇ ਦੀਪਕ ਚਾਹਰ ਵੀ ਨਿੱਜੀ ਕਾਰਨਾਂ ਤੋਂ ਵਨ ਡੇ ਟੀਮ ਵਿਚੋਂ ਹਟ ਗਿਆ ਹੈ। ਉਸਦੀ ਜਗ੍ਹਾ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੂੰ ਵਨ ਡੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੀ. ਸੀ. ਸੀ. ਆਈ. ਨੇ ਇਸਦੇ ਨਾਲ ਹੀ ਕਿਹਾ ਕਿ ਮੁੱਖ ਕੋਚ ਰਾਹੁਲ ਦ੍ਰਾਵਿੜ ਤੇ ਹੋਰ ਸਹਿਯੋਗੀ ਸਟਾਫ ਵਨ ਡੇ ਲੜੀ ਦੌਰਾਨ ਉਪਲਬੱਧ ਨਹੀਂ ਰਹਿਣਗੇ ਤੇ ਇਸਦੀ ਬਜਾਏ ਟੈਸਟ ਟੀਮ ਦੀ ਤਿਆਰੀ ’ਤੇ ਧਿਆਨ ਦੇਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News