ਅੰਕੜੇ ਦੇ ਰਹੇ ਹਨ ਗਵਾਹੀ, ਪਹਿਲਾਂ ਨਾਲੋਂ ਵੱਧ ਦੂਜੀ ਪਾਰੀ 'ਚ ਕਹਿਰ ਮਚਾ ਰਿਹੈ ਸ਼ਮੀ

10/08/2019 12:53:45 PM

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਪਾਰੀ ਵਿਚ ਵੱਧ ਘਾਤਕ ਹੋ ਜਾਂਦਾ ਹੈ ਅਤੇ ਇਸ ਗੱਲ ਨੂੰ ਉਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ਸ਼ਮੀ ਨੇ ਵਿਸ਼ਾਖਾਪਨਟਮ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ 35 ਦੌੜਾਂ 'ਤੇ 5 ਵਿਕਟਾਂ ਲੈ ਕੇ ਭਾਰਤ ਨੂੰ 203 ਦੌੜਾਂ ਨਾਲ ਜਿੱਤ ਦਿਵਾਈ। ਸ਼ਮੀ ਨੂੰ ਪਹਿਲੀ ਪਾਰੀ 'ਚ ਕੋਈ ਵਿਕਟ ਹਾਸਲ ਨਹੀਂ ਹੋਈ ਸੀ ਪਰ ਸ਼ਮੀ ਦੀ ਦੂਜੀ ਪਾਰੀ ਦੀ ਘਾਤਕ ਗੇਂਦਬਾਜ਼ੀ ਕਾਰਣ ਦੱਖਣੀ ਅਫਰੀਕੀ ਟੀਮ ਦੂਜੀ ਪਾਰੀ 'ਚ ਸਿਰਫ 191 ਦੌੜਾਂ 'ਤੇ ਸਿਮਟ ਗਈ।PunjabKesari
ਸ਼੍ਰੀਨਾਥ ਨੇ ਲਈਆ ਸਨ ਦੂਜੀ ਪਾਰੀ 'ਚ 5 ਵਿਕਟਾਂ
ਪਿਛਲੇ 23 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਘਰੇਲੂ ਟੈਸਟ ਦੀ ਚੌਥੀ ਪਾਰੀ ਵਿਚ 5 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਪਹਿਲਾਂ 1996 ਵਿਚ ਜਵਾਗਲ ਸ਼੍ਰੀਨਾਥ ਨੇ ਅਹਿਮਦਾਬਾਦ ਵਿਚ ਦੱਖਣੀ ਅਫਰੀਕਾ ਵਿਰੁੱਧ ਚੌਥੀ ਪਾਰੀ ਵਿਚ 5 ਵਿਕਟਾਂ ਲਈਆਂ ਸਨ। ਇਸ ਸੂਚੀ 'ਚ ਇਕ ਹੋਰ ਭਾਰਤੀ ਤੇਜ਼ ਗੇਂਦਬਾਜ਼ ਕਰਸਨ ਘਾਵਰੀ, ਕਪਿਲ ਦੇਵ ਤੇ ਮਦਨ ਲਾਲ ਹਨ।PunjabKesari

ਦੂਜੀ ਪਾਰੀ 'ਚ 3 ਵਾਰ 5 ਵਿਕਟਾਂ
ਸਾਲ 2018 ਤੋਂ ਬਾਅਦ ਸ਼ਮੀ ਦੂਜੀ ਪਾਰੀ 'ਚ 3 ਵਾਰ 5 ਵਿਕਟਾਂ ਲੈ ਚੁੱਕਾ ਹੈ ਜਿਹੜਾ ਕਿਸੇ ਗੇਂਦਬਾਜ਼ ਲਈ ਸਭ ਤੋਂ ਵੱਧ ਹੈ। ਉਹ 15 ਦੂਜੀ ਪਾਰੀਆਂ 'ਚ 17.70 ਦੀ ਔਸਤ ਨਾਲ 40 ਵਿਕਟਾਂ ਹਾਸਲ ਕਰ ਚੁੱਕਿਆ ਹੈ। ਇਸ ਦੇ ਮੁਕਾਬਲੇ 16 ਪਹਿਲੀ ਪਾਰੀਆਂ 'ਚ ਉਸ ਨੇ 37.56 ਦੀ ਔਸਤ ਨਾਲ ਸਿਰਫ 23 ਵਿਕਟਾਂ ਲਈਆਂ ਹਨ ਤੇ ਪਹਿਲੀ ਪਾਰੀ 'ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 64 ਦੌੜਾਂ 'ਤੇ 3 ਵਿਕਟਾਂ ਰਿਹਾ ਹੈ।PunjabKesari
ਕੋਹਲੀ ਨੇ ਸ਼ਮੀ ਬਾਰੇ ਕਿਹਾ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ੰਮੀ ਦੀ ਸ਼ਲਾਘਾ ਕਰਦਿਆਂ ਕਿਹਾ, ''ਸ਼ਮੀ ਸਾਡੇ ਲਈ ਦੂਜੀ ਪਾਰੀ ਵਿਚ ਲਗਾਤਾਰ ਸਟ੍ਰਾਈਕ ਗੇਂਦਬਾਜ਼ ਰਿਹਾ ਹੈ। ਜੇਕਰ ਤੁਸੀਂ ਉਸਦੇ ਚਾਰ-ਪੰਜ ਵਿਕਟਾਂ ਦੇ ਪ੍ਰਦਰਸ਼ਨ ਨੂੰ ਦੇਖੋ ਤਾਂ ਉਹ ਸਾਰੀਆਂ ਦੂਜੀ ਪਾਰੀ ਵਿਚ ਆਈਆਂ ਹਨ ਜਦੋਂ ਟੀਮ ਨੂੰ ਵਿਕਟਾਂ ਦੀ ਸਖਤ ਲੋੜ ਸੀ। ਜੇਕਰ ਗੇਂਦ ਥੋੜ੍ਹੀ ਜਿਹੀ ਵੀ ਰਿਵਰਸ ਹੋ ਰਹੀ ਹੋਵੇ ਤਾਂ ਸ਼ਮੀ ਘਾਤਕ ਹੋ ਜਾਂਦਾ ਹੈ।PunjabKesari
ਸ਼ਮੀ ਨੇ ਕਪਤਾਨ ਕੋਹਲੀ ਦੀ ਕੀਤੀ ਸ਼ਲਾਘਾ
ਸ਼ਮੀ ਨੇ ਆਪਣੇ ਕਪਤਾਨ ਕੋਹਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਟ ਗੇਂਦਬਾਜ਼ਾਂ ਨੂੰ ਇਸ ਗੱਲ ਦੀ ਆਜ਼ਾਦੀ ਦਿੰਦਾ ਹੈ ਕਿ ਉਸਦਾ ਸਪੈੱਲ ਕਿੰਨਾ ਲੰਬਾ ਰਹੇਗਾ। ਸ਼ਮੀ ਨੇ ਕਿਹਾ, ''ਵਿਰਾਟ ਕਪਤਾਨ ਦੇ ਤੌਰ 'ਤੇ ਹਮੇਸ਼ਾ ਸਾਡੀਆਂ ਗੱਲਾਂ ਸੁੱਣਦਾ ਹੈ ਅਤੇ ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦੀ ਆਜ਼ਾਦੀ ਦਿੰਦਾ ਹੈ ਕਿ ਅਸੀਂ ਆਪਣੀ ਰਣਨੀਤੀ 'ਤੇ ਕੰਮ ਕਰੀਏ। ਉਹ ਸਾਨੂੰ ਇਸ ਗੱਲ ਦੀ ਵੀ ਆਜ਼ਾਦੀ ਦਿੰਦਾ ਹੈ ਕਿ ਅਸੀਂ ਆਪਣੇ ਸਪੈੱਲ 'ਚ 5, 7 ਜਾਂ ਇਸ ਤੋਂ ਵੱਧ ਓਵਰਾਂ ਦੀ ਗੇਂਦਬਾਜ਼ੀ ਕਰਨਾ ਚਾਹੁੰਦੇ ਹਾਂ। ਉਹ ਸਾਡੇ ਉੱਪਰ ਭਰੋਸਾ ਕਰਦਾ ਹੈ ਤੇ ਸਾਨੂੰ ਉਸ 'ਤੇ ਪੂਰਾ ਭਰੋਸਾ ਹੈ।''


Related News