ਸ਼ੰਮੀ ਦਾ ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ, 'ਜੈ ਸ਼੍ਰੀ ਰਾਮ ਕਹਿਣ 'ਚ ਕੀ ਦਿੱਕਤ ਹੈ, 1000 ਵਾਰ ਬੋਲੋ'

Saturday, Feb 10, 2024 - 03:54 PM (IST)

ਸ਼ੰਮੀ ਦਾ ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ, 'ਜੈ ਸ਼੍ਰੀ ਰਾਮ ਕਹਿਣ 'ਚ ਕੀ ਦਿੱਕਤ ਹੈ, 1000 ਵਾਰ ਬੋਲੋ'

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਇਕ ਈਵੈਂਟ ਦੌਰਾਨ ਕਿਹਾ ਕਿ ਜੇਕਰ ਮੰਦਰ ਬਣਿਆ ਹੈ ਤਾਂ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣ 'ਚ ਕੋਈ ਦਿੱਕਤ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਖੁਸ਼ੀ ਨਾਲ 'ਅੱਲ੍ਹਾ ਹੂ ਅਕਬਰ' ਵੀ ਕਹਿ ਸਕਦਾ ਹੈ। ਹਾਲ ਹੀ 'ਚ ਅਯੁੱਧਿਆ 'ਚ ਰਾਮ ਮੰਦਰ ਦਾ ਉਦਘਾਟਨ ਸਮਾਰੋਹ ਹੋਇਆ ਜਿਸ ਦੌਰਾਨ ਦੇਸ਼ ਭਰ 'ਚ ਦੀਵੇ ਜਗਾਏ ਗਏ। ਸ਼ੰਮੀ ਨੂੰ ਪ੍ਰੋਗਰਾਮ ਦੌਰਾਨ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਪੁੱਛਿਆ ਗਿਆ ਸੀ।

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਆਖ਼ਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ

ਸਵਾਲ ਦਾ ਜਵਾਬ ਦਿੰਦੇ ਹੋਏ ਸ਼ੰਮੀ ਨੇ ਕਿਹਾ ਕਿ ਹਰ ਧਰਮ 'ਚ ਤੁਹਾਨੂੰ 5 ਤੋਂ 10 ਅਜਿਹੇ ਲੋਕ ਮਿਲਣਗੇ ਜੋ ਦੂਜੇ ਵਿਅਕਤੀ ਨੂੰ ਪਸੰਦ ਨਹੀਂ ਕਰਦੇ। ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਜਿਵੇਂ ਸਿਜਦੇ ਵਾਲੀ ਗੱਲ ਸੀ। ਉਦਾਹਰਨ ਲਈ, ਜੇਕਰ ਅੱਜ ਤੁਹਾਡਾ ਮੰਦਰ ਬਣ ਰਿਹਾ ਹੈ, ਤਾਂ ਜੈ ਸ਼੍ਰੀ ਰਾਮ ਕਹਿਣ ਵਿੱਚ ਕੀ ਦਿੱਕਤ ਹੈ?  1000 ਵਾਰ ਕਿਹਾ ਬੋਲੋ। ਜੇਕਰ ਮੈਂ ਅੱਲ੍ਹਾ ਹੂ ਅਕਬਰ ਕਹਿਣਾ ਚਾਹੁੰਦਾ ਹਾਂ ਤਾਂ ਮੈਂ ਇਸਨੂੰ 1,000 ਵਾਰ ਕਹਾਂਗਾ... ਇਸ ਨਾਲ ਕੀ ਫਰਕ ਪੈਂਦਾ ਹੈ? ਇਸ ਨਾਲ ਕਿਸੇ ਦਾ ਕੁਝ ਜਾਂਦਾ। ਕਿਸੇ ਦਾ ਕੁਝ ਨਹੀਂ ਆਉਂਦਾ। ਪਰ ਜੋ ਗੇਮ ਖੇਡ ਸਕਦਾ ਹੈ ਉਹ ਖੇਡ ਸਕਦਾ ਹੈ।

ਇਹ ਵੀ ਪੜ੍ਹੋ : ਬੁਮਰਾਹ ਨੂੰ ਕਿਵੇਂ ਮਿਲਿਆ ਟੈਸਟ ਕ੍ਰਿਕਟ ਖੇਡਣ ਦਾ ਮੌਕਾ, ਸ਼ਾਸਤਰੀ ਨੇ ਸੁਣਾਇਆ ਕਿੱਸਾ

ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਆਪਣੇ ਜਾਦੂਈ ਪ੍ਰਦਰਸ਼ਨ ਤੋਂ ਬਾਅਦ ਮੁਹੰਮਦ ਸ਼ੰਮੀ ਫਿਲਹਾਲ ਮੈਦਾਨ ਤੋਂ ਦੂਰ ਹਨ। ਸ਼ੰਮੀ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ ਸਨ। ਇਸ ਦੌਰਾਨ ਉਸ ਦੇ ਗਿੱਟੇ 'ਤੇ ਸੱਟ ਲੱਗ ਗਈ। ਇਸ ਕਾਰਨ ਉਸ ਨੂੰ ਦੱਖਣੀ ਅਫਰੀਕਾ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਜਗ੍ਹਾ ਨਹੀਂ ਮਿਲੀ। ਇੰਗਲੈਂਡ ਖਿਲਾਫ ਆਖਰੀ ਤਿੰਨ ਟੈਸਟ ਸੀਰੀਜ਼ ਲਈ ਉਸ ਦੇ ਵਾਪਸੀ ਦੀ ਉਮੀਦ ਸੀ ਪਰ ਉਹ ਫਿੱਟ ਨਹੀਂ ਸੀ ਜਿਸ ਕਾਰਨ ਉਹ ਸੀਰੀਜ਼ ਤੋਂ ਬਾਹਰ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Tarsem Singh

Content Editor

Related News