ਸ਼ਮੀ ਕਿਸੇ ਵੀ ਗੇਂਦ ਤੇ ਕਿਸੇ ਵੀ ਸਤਹ ''ਤੇ ਖਤਰਨਾਕ ਹੋ ਸਕਦਾ ਹੈ : ਸਾਹਾ

Wednesday, Nov 20, 2019 - 11:51 PM (IST)

ਸ਼ਮੀ ਕਿਸੇ ਵੀ ਗੇਂਦ ਤੇ ਕਿਸੇ ਵੀ ਸਤਹ ''ਤੇ ਖਤਰਨਾਕ ਹੋ ਸਕਦਾ ਹੈ : ਸਾਹਾ

ਕੋਲਕਾਤਾ— ਭਾਰਤੀ ਵਿਕਟਕੀਪਰ ਰਿਧੀਮਾਨ ਸਾਹਾ ਨੇ ਗੁਲਾਬੀ ਗੇਂਦ ਦੇ ਗੇਂਦਬਾਜ਼ਾਂ ਦੇ ਲਈ ਚੁਣੌਤੀ ਹੋਣ ਦੀ ਚਿੰਤਾਵਾਂ ਨੂੰ ਖਾਰਿਜ਼ ਕਰਦੇ ਹੋਏ ਕਿਹਾ ਕਿ ਮੁਹੰਮਦ ਸ਼ਮੀ ਵਰਗੇ ਗੇਂਦਬਾਜ਼ਾਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਗੇਂਦ ਦਾ ਰੰਗ ਜਾ ਵਿਕਟ ਦਾ ਜੋ ਵੀ ਰੂਪ ਹੋਵੇ ਉਹ ਵਧੀਆ ਪ੍ਰਦਰਸ਼ਨ ਕਰੇਗਾ। ਭਾਰਤ ਆਪਣਾ ਪਹਿਲਾ ਡੇ-ਨਾਈਟ ਟੈਸਟ ਮੈਚ ਸ਼ੁੱਕਰਵਾਰ ਤੋਂ ਕੋਲਕਾਤਾ 'ਚ ਬੰਗਲਾਦੇਸ਼ ਵਿਰੁੱਧ ਖੇਡੇਗਾ। ਇੰਦੌਰ 'ਚ ਪਹਿਲੇ ਟੈਸਟ ਮੈਚ ਵਿਚ ਬੰਗਲਾਦੇਸ਼ 'ਤੇ ਭਾਰਤ ਦੀ ਪਾਰੀ ਤੇ 130 ਦੌੜਾਂ ਦੀ ਜਿੱਤ ਦੇ ਦੌਰਾਨ ਸ਼ਮੀ ਨੇ 7 ਵਿਕਟਾਂ ਹਾਸਲ ਕੀਤੀਆਂ ਸਨ। ਸਾਹਾ ਤੋਂ ਜਦੋਂ ਇਹ ਪੁੱਛਿਆ ਗਿਆ ਕੀ ਗੇਂਦ ਦਾ ਰੰਗ ਜ਼ਿਆਦਾ ਅੰਤਰ ਪੈਦਾ ਕਰੇਗਾ ਤਾਂ ਉਸ ਨੇ ਕਿਹਾ ਕਿ ਉਹ (ਸ਼ਮੀ, ਇਸ਼ਾਂਤ ਸ਼ਰਮਾ ਤੇ ਉਮੇਸ਼ ਯਾਦਵ) ਜਿਸ ਤਰ੍ਹਾ ਦੀ ਫਾਰਮ 'ਚ ਹੈ, ਉਸ ਨੂੰ ਦੇਖਦੇ ਹੋਏ ਗੁਲਾਬੀ ਗੇਂਦ ਮਾਈਨੇ ਨਹੀਂ ਰੱਖਦੀ। ਵਿਸ਼ੇਸ਼ਕਰ ਸ਼ਮੀ, ਉਹ ਕਿਸੇ ਵੀ ਵਿਕਟ 'ਤੇ ਖਤਰਨਾਕ ਹੋ ਸਕਦਾ ਹੈ। ਉਸਦੇ ਕੋਲ ਗਤੀ ਹੈ ਤੇ ਉਹ ਰਿਵਰਸ ਸਵਿੰਗ ਹਾਸਲ ਕਰ ਸਕਦਾ ਹੈ।

PunjabKesari
ਸਾਹਾ ਨੇ ਕਿਹਾ ਕਿ ਉਸ ਨੇ ਹੁਣ ਤਕ ਨਹੀਂ ਦੇਖਿਆ ਹੈ ਕਿ ਗੁਲਾਬੀ ਗੇਂਦ ਨਾਲ ਕਿੰਨੀ ਮੂਵਮੈਂਟ ਮਿਲ ਰਹੀ ਹੈ ਤੇ ਅਸੀਂ ਹੁਣ ਤਕ ਗੁਲਾਬੀ ਗੇਂਦ ਦੀ ਮੂਵਮੈਂਟ ਨਹੀਂ ਦੇਖੀ ਹੈ ਪਰ ਸਾਡੇ ਤੇਜ਼ ਗੇਂਦਬਾਜ਼ਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਗੇਂਦ ਦਾ ਰੰਗ ਮਾਈਨੇ ਨਹੀਂ ਰੱਖਦਾ। ਬੰਗਾਲ ਦੇ ਸ਼ਮੀ ਤੇ ਸਾਹਾ ਸਮੇਤ ਭਾਰਤ ਦੇ ਕੁਝ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ 'ਚ ਗੁਲਾਬੀ ਗੇਂਦ ਨਾਲ ਖੇਡਣ ਦਾ ਅਨੁਭਵ ਹੈ ਪਰ ਇਸ ਵਿਕਟਕੀਪਰ ਨੇ ਕਿਹਾ ਕਿ ਉਹ ਕੂਕਾਬੂਰਾ ਗੇਂਦ ਸੀ। ਸਾਹਾ ਨੇ ਕਿਹਾ ਸਿਰਫ ਗੇਂਦ ਦਾ ਰੰਗ ਹੀ ਬਦਲਾਵ ਨਹੀਂ ਹੈ।


author

Gurdeep Singh

Content Editor

Related News