ਟ੍ਰੋਲਰਸ ''ਤੇ ਭੜਕੀ ਸ਼ਮੀ ਦੀ ਪਤਨੀ, ਡਾਂਸ ਵੀਡੀਓ ਸ਼ੇਅਰ ਕਰ ਲਿਖਿਆ- ''ਕੁੱਤੇ ਭੌਂਕਦੇ ਹਨ''

Saturday, May 09, 2020 - 12:23 PM (IST)

ਟ੍ਰੋਲਰਸ ''ਤੇ ਭੜਕੀ ਸ਼ਮੀ ਦੀ ਪਤਨੀ, ਡਾਂਸ ਵੀਡੀਓ ਸ਼ੇਅਰ ਕਰ ਲਿਖਿਆ- ''ਕੁੱਤੇ ਭੌਂਕਦੇ ਹਨ''

ਸਪੋਰਟਸ ਡੈਸਕ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਕਾਫੀ ਵਿਵਾਦਾਂ 'ਚ ਰਹਿ ਚੁੱਕੀ ਹੈ। ਹਸੀਨ ਜਹਾਂ ਹੁਣ ਸ਼ਮੀ ਤੋਂ ਵੱਖ ਰਹਿ ਰਹੀ ਹੈ ਅਤੇ ਉਸ ਨੇ ਸ਼ਮੀ 'ਤੇ ਘਰੇਲੂ ਹਿੰਸਾ ਅਤੇ ਬਾਹਰ ਮਹਿਲਾਵਾਂ ਨਾਲ ਅਫੇਅਰ ਵਰਗੇ ਦੋਸ਼ ਲਗਾਏ ਸੀ। ਹਾਲ ਹੀ 'ਚ ਹਸੀਨ ਜਹਾਂ ਨੇ ਇੰਸਟਾਗ੍ਰਾਮ 'ਤੇ ਕੁਝ ਡਾਂਸ ਦੀਆਂ ਵੀਡੀਓ ਪੋਸਟ ਕੀਤੀਆਂ, ਜਿਸ ਨੂੰ ਲੈ ਕੇ ਫੈਂਸ ਨੇ ਉਸ ਨੂੰ ਕਾਫੀ ਟ੍ਰੋਲ ਕੀਤਾ ਸੀ। ਹਸੀਨ ਨੇ ਇਕ ਹੋਰ ਡਾਂਸ ਪੋਸਟ ਕਰ ਫੈਂਸ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਡਾਂਸ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕਦੇ ਹਨ।

View this post on Instagram

Hathi🐘 gujarta hai to kutte🐕 bhokte hai🥿🥿 lekin hathi chal nhi badlta💃💃 #hasinjahan #hasinjahanfam #hasinjahanfun #hasinjahanentertainment #bollywoodsong #bollywooddance

A post shared by hasin jahan (@hasinjahanofficial) on

ਹਸੀਨ ਜਹਾਂ ਨੇ ਹਾਲ ਹੀ 'ਚ ਕਾਂਟਾ ਲਗਾ.... ਗਾਣੇ 'ਤੇ ਡਾਂਸ ਕਰਦਿਆਂ ਵੀਡੀਓ ਸ਼ੇਅਰ ਕੀਤੀ ਸੀ, ਜਿਸ ਨੂੰ ਲੈ ਕੇ ਫੈਂਸ ਨੇ ਉਸ ਨੂੰ ਨਸੀਹਤ ਦਿੱਤੀ ਸੀ ਕਿ ਉਸ ਨੂੰ ਪਹਿਲਾਂ ਆਪਣੇ ਪਤੀ ਮੁਹੰਮਦ ਸ਼ਮੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਹੁਣ ਉਸ ਨੇ ਇਕ ਹੋਰ ਗਾਣੇ 'ਤੇ ਡਾਂਸ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਗਾਣੇ ਦੀ ਵੀਡੀਓ ਪੋਸਟ ਕਰਦਿਆਂ ਹਸੀਨ ਨੇ ਲਿਖਿਆ ਕਿ ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕਦੇ ਹਨ ਪਰ ਹਾਥੀ ਨਹੀਂ ਬਦਲਦਾ।

View this post on Instagram

Maine aag🔥 laga di hai ab tum fat te raho💣💣 #hasinjahan #hasinjahanfam #hasinjahanentertainment # hasinjahanfun# starhasinjahan#mirchihasinjahan💃💃🤣🤣

A post shared by hasin jahan (@hasinjahanofficial) on

ਦੱਸ ਦਈਏ ਕਿ 2 ਸਾਲ ਪਹਿਲਾਂ ਵਿਵਾਦ ਹੋਇਆ ਸੀ, ਹਸੀਨ ਜਹਾਂ ਨੇ ਸ਼ਮੀ ਖਿਲਾਫ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸੀ। ਹਸੀਨ ਨੇ ਕਿਹਾ ਸੀ ਕਿ ਸ਼ਮੀ ਦਾ ਦੂਜੀਆਂ ਮਹਿਲਾਵਾਂ ਨਾਲ ਅਫੇਅਰ ਵੀ ਹੈ। ਲਾਕਡਾਊਨ ਦੌਰਾਨ ਸ਼ਮੀ ਨੇ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ ਲਾਈਵ ਚੈਟ ਦੌਰਾਨ ਕਿਹਾ ਸੀ ਕਿ ਜਦੋਂ ਉਹ ਇਸ ਵਿਵਾਦ ਵਿਚ ਫਸੇ ਸੀ ਤਾਂ ਆਤਮਹੱਤਿਆ ਦਾ ਖਿਆਲ ਵੀ ਉਸ ਦੇ ਮਨ ਵਿਚ ਆ ਚੁੱਕਾ ਹੈ।


author

Ranjit

Content Editor

Related News