IPL ''ਚ ਖੇਡ ਕੇ T-20 WC ''ਚ ਰਾਸ਼ਟਰੀ ਟੀਮ ਦੀ ਮਦਦ ਕਰਨਾ ਚਾਹੁੰਦੇ ਹਨ ਸ਼ਾਕਿਬ ਤੇ ਮੁਸਤਾਫਿਜ਼ੁਰ

Monday, Sep 13, 2021 - 11:21 AM (IST)

IPL ''ਚ ਖੇਡ ਕੇ T-20 WC ''ਚ ਰਾਸ਼ਟਰੀ ਟੀਮ ਦੀ ਮਦਦ ਕਰਨਾ ਚਾਹੁੰਦੇ ਹਨ ਸ਼ਾਕਿਬ ਤੇ ਮੁਸਤਾਫਿਜ਼ੁਰ

ਸਪੋਰਟਸ ਡੈਸਕ- ਬੰਗਲਾਦੇਸ਼ ਦੇ ਨੰਬਰ ਇਕ ਕ੍ਰਿਕਟਰ ਸ਼ਾਕਿਬ ਅਲ ਹਸਨ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਟੀਮਾਂ ਦੇ ਡ੍ਰੈਸਿੰਗ ਰੂਮ ਵਿਚ ਉਨ੍ਹਾਂ ਦੀ ਤੇ ਰਾਸ਼ਟਰੀ ਟੀਮ ਦੇ ਉਨ੍ਹਾਂ ਦੇ ਸਾਥੀ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਦੀ ਮੌਜੂਦਗੀ ਨਾਲ ਓਮਾਨ ਤੇ ਯੂ. ਏ. ਈ. ਵਿਚ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੀ-20 ਵਰਲਡ ਕੱਪ ਵਿਚ ਉਨ੍ਹਾਂ ਦੇ ਦੇਸ਼ ਦੀ ਟੀਮ ਨੂੰ ਮਦਦ ਮਿਲੇਗੀ। ਸ਼ਾਕਿਬ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼, ਜਦਕਿ ਮੁਸਤਫਿਜੁਰ ਰਾਜਸਥਾਨ ਰਾਇਲਜ਼ ਵੱਲੋਂ ਖੇਡਣਗੇ। 

ਸ਼ਾਕਿਬ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਈ. ਪੀ. ਐੱਲ. ਨਾਲ ਸਾਰਿਆਂ ਨੂੰ ਮਦਦ ਮਿਲੇਗੀ। ਸਾਨੂੰ ਉਨ੍ਹਾਂ ਹਾਲਾਤ ਵਿਚ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਤੇ ਮੈਚ ਵੀ ਖੇਡਣ ਨੂੰ ਮਿਲਣਗੇ। ਮੁਸਤਫਿਜੁਰ ਤੇ ਮੈਂ ਇਸ ਤਜਰਬੇ ਨੂੰ ਹੋਰ ਖਿਡਾਰੀਆਂ ਨਾਲ ਵੰਡ ਸਕਦੇ ਹਾਂ। ਅਸੀਂ ਹੋਰ ਖਿਡਾਰੀਆਂ ਦੀ ਮਾਨਸਿਕਤਾ ਸਮਝਾਂਗੇ, ਉਹ ਵਰਲਡ ਕੱਪ ਬਾਰੇ ਕੀ ਸੋਚ ਰਹੇ ਹਨ ਤੇ ਫਿਰ ਇਸ ਦੀ ਜਾਣਕਾਰੀ ਆਪਣੇ ਖਿਡਾਰੀਆਂ ਨੂੰ ਦੇਵਾਂਗੇ। ਸ਼ਾਕਿਬ ਨੇ ਕਿਹਾ ਕਿ ਹਾਲਾਤ ਨਾਲ ਤਾਲਮੇਲ ਬਿਠਾਉਣ 'ਚ ਕੋਈ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਟੀਮ ਦੇ ਕੋਲ ਇਸ ਲਈ ਕਾਫੀ ਸਮਾਂ ਹੈ।


author

Tarsem Singh

Content Editor

Related News