ਤੀਜੀ ਵਾਰ ਪਿਤਾ ਬਣੇ ਸ਼ਾਕਿਬ ਅਲ ਹਸਨ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
Wednesday, Mar 17, 2021 - 03:34 PM (IST)
 
            
            ਸਪੋਰਟਸ ਟੀਮ: ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਤੀਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਉਮੇ ਅਹਿਮਦ ਸ਼ਿਸ਼ਿਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਫਿਲਹਾਲ ਸ਼ਾਕਿਬ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਕੁਝ ਹਫ਼ਤੇ ਪਹਿਲਾਂ ਸ਼ਾਕਿਬ ਨੇ ਇਕ ਤਸਵੀਰ ਸਾਂਝੀ ਕਰਦੇ ਹੋਏ ਤੀਜੇ ਬੱਚੇ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੌਰਾਨ ਉਹ ਆਪਣੀ ਪਤਨੀ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਹੋਏ ਇਕ ਪਿਆਰੀ ਤਸਵੀਰ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ। ਦੱਸ ਦੇਈਏ ਕਿ ਸ਼ਾਕਿਬ ਦੀਆਂ ਪਹਿਲਾਂ ਦੋ ਧੀਆਂ ਹਨ ਜਿਨ੍ਹਾਂ ’ਚੋਂ ਇਕ ਦਾ ਜਨਮ 2020 ’ਚ ਹੋਇਆ ਸੀ। ਸ਼ਾਕਿਬ ਕਈ ਵਾਰ ਆਪਣੀਆਂ ਧੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਚੁੱਕੇ ਹਨ।

ਕ੍ਰਿਕਟ ਕੈਰੀਅਰ ਦੀ ਗੱਲ ਕਰੀਏ ਤਾਂ ਸ਼ਾਕਿਬ ਨੇ 57 ਟੈਸਟ, 209 ਵਨਡੇ ਅਤੇ 76ਟੀ20 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਲੜੀਵਾਰ 3930,6436 ਅਤੇ 1567 ਦੌੜਾਂ ਬਣਾਈਆਂ ਹਨ। ਟੈਸਟ ’ਚ ਸ਼ਾਕਿਬ ਦਾ ਹਾਈਟੈਸਟ 217, ਵਨਡੇ ’ਚ 134 ਅਤੇ ਟੀ20ਆਈ ’ਚ 84 ਰਿਹਾ ਹੈ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੈਸਟ ’ਚ 210 ਵਿਕਟਾਂ ਲਈਆਂ ਹਨ। ਉੱਧਰ ਵਨਡੇ ਅਤੇ ਟੀ20ਆਈ ’ਚ ਉਨ੍ਹਾਂ ਨੇ ਲੜੀਵਾਰ:266 ਅਤੇ 92 ਵਿਕਟਾਂ ਲਈਆਂ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            