ਹੋਪ ਨੇ ਕੀਤਾ ਕਮਾਲ, ਤੋੜਿਆ ਵਿਵ ਰਿਚਰਡਸ ਦਾ 35 ਸਾਲ ਪੁਰਾਣਾ ਵੱਡਾ ਰਿਕਾਰਡ

12/22/2019 4:53:53 PM

ਸਪੋਰਟਸ ਡੈਸਕ— ਭਾਰਤ ਖਿਲਾਫ ਬਾਰਾਬਤੀ ਸਟੇਡੀਅਮ 'ਚ ਤੀਜੇ ਅਤੇ ਫੈਸਲਾਕੁੰਨ ਵਨ-ਡੇ ਮੈਚ 'ਚ ਵੈਸਟਇੰਡੀਜ਼ ਦੇ ਓਪਨਿੰਗ ਬੱਲੇਬਾਜ਼ ਸ਼ਾਈ ਹੋਪ ਨੇ 50 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡੀ। ਪਿਛਲੇ ਦੋ ਮੈਚਾਂ 'ਚ ਮਹਿਮਾਨ ਟੀਮ ਲਈ 50 ਤੋਂ ਵੱਧ ਦੌੜਾਂ ਦੀ ਪਾਰੀ ਖੇਡਣ ਵਾਲਾ ਹੋਪ ਇਸ ਮੈਚ 'ਚ ਅਰਧ ਸੈਂਕੜੇ ਤੋਂ ਗਿਆ ਪਰ ਆਪਣੀ ਇਸ ਪਾਰੀ ਦੇ ਦੌਰਾਨ ਹੋਪ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ।

ਸਭ ਤੋਂ ਤੇਜ਼ 3000 ਵਨ-ਡੇ ਦੌੜਾਂ ਬਣਾਉਣ ਵਾਲੇ ਬਣੇ ਦੂਜੇ ਬੱਲੇਬਾਜ਼
ਇਸ ਮੈਚ 'ਚ 42 ਦੌੜਾਂ ਦੀ ਪਾਰੀ ਖੇਡੀ ਅਤੇ ਵਨ-ਡੇ 'ਚ ਆਪਣੇ ਵਨ ਡੇ ਕਰੀਅਰ ਦੀਆਂ 3000 ਦੌੜਾਂ ਪੂਰੀਆਂ ਕਰ ਲਈਆਂ। ਇਸ ਮਾਮਲੇ 'ਚ ਹੋਪ ਨੇ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਦੇ ਰਿਕਾਰਡ ਨੂੰ ਤੋੜਿਆ। ਆਜ਼ਮ ਨੇ 3000 ਵਨ-ਡੇ ਦੌੜਾਂ ਪੂਰੀਆ ਕਰਨ ਲਈ 68 ਪਾਰੀਆਂ ਖੇਡੀ ਸੀ। ਸ਼ਾਈ ਹੋਪ ਨੇ ਆਪਣੀ 67ਵੀਂ ਪਾਰੀ 'ਚ 3000 ਦੌੜਾਂ ਪੂਰੀਆਂ ਕਰਦੇ ਹੋਏ ਵੈਸਟਇੰਡੀਜ਼ ਲਈ ਸਭ ਤੋਂ ਤੇਜ਼ ਅਤੇ ਦੁਨੀਆ 'ਚ ਦੂਜਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ। ਇਸ ਤੋਂ ਇਲਾਵਾ ਉਸ ਨੇ ਇਸ ਮਾਮਲੇ 'ਚ ਰਿਚਰਡਸ, ਬ੍ਰਾਇਨ ਲਾਰਾ ਅਤੇ ਕ੍ਰਿਸ ਗੇਲ ਜਿਹੇ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। PunjabKesari
ਹੋਪ ਨੇ ਵਿਵ ਰਿਚਰਡਸ ਦਾ ਰਿਕਾਰਡ ਤੋੜਿਆ 
ਇਸ ਮਾਮਲੇ 'ਚ ਸਭ ਤੋਂ ਘੱਟ ਪਾਰੀਆਂ 'ਚ ਇਹ ਉਪਲਬੱਧੀ ਸਿਰਫ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ (57 ਪਾਰੀ) ਨੇ ਹਾਸਲ ਕੀਤੀ ਹੈ ਵੈਸਟਇੰਡੀਜ਼ ਲਈ ਇਸ ਤੋਂ ਪਹਿਲਾਂ ਇਹ ਉਪਲਬੱਧੀ 69 ਪਾਰੀਆਂ 'ਚ 3000 ਦੌੜਾਂ ਪੂਰੀਆਂ ਕਰਨ ਵਾਲੇ ਵਿਵ ਰਿਚਰਡਸ ਦੇ ਨਾਂ ਸੀ, ਜਿਨੂੰ ਹੁਣ ਸ਼ਾਈ ਹੋਪ ਨੇ ਤੋੜ ਦਿੱਤਾ ਹੈ। ਸ਼ਾਈ ਹੋਪ ਨੇ ਵਨ-ਡੇ 'ਚ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ,  ਸ਼ਿਖਰ ਧਵਨ, ਜੋ ਰੂਟ, ਅਤੇ ਕੇਨ ਵਿਲੀਅਮਸਨ ਜਿਹੇ ਸਟਾਰ ਬੱਲੇਬਾਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ।

ਲਾਰ ਦਾ ਰਿਕਾਰਡ ਨਹੀਂ ਤੋੜ ਸਕਿਆ ਹੋਪ
ਸਲਾਮੀ ਬੱਲੇਬਾਜ਼ ਸ਼ਾਈ ਹੋਪ ਇਕ ਕੈਲੇਂਡਰ ਸਾਲ 'ਚ ਸਭ ਤੋਂ ਜ਼ਿਆਦਾ ਵਨ-ਡੇ ਦੌੜਾਂ ਬਣਾਉਣ ਦਾ ਆਪਣੇ ਦੇਸ਼ ਦੇ ਦਿੱਗਜ ਬੱਲੇਬਾਜ਼ ਬ੍ਰਾਇਨ ਦਾ 26 ਸਾਲ ਪੁਰਾਣਾ ਰਿਕਾਡਰ ਤੋੜਨ ਤੋ ਮਾਮੂਲੀ ਜਿਹੇ ਫਰਕ ਤੋਂ ਰਹਿ ਗਿਆ। 26 ਸਾਲ ਦਾ ਹੋਪ ਭਾਰਤ ਖਿਲਾਫ ਐਤਵਾਰ ਨੂੰ ਸਾਲ ਦਾ ਅਤੇ ਸੀਰੀਜ਼ ਦਾ ਆਖਰੀ ਤੀਜਾ ਵਨ-ਡੇ ਮੁਕਾਬਲੇ 'ਚ 42 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਲਾਰਾ ਦਾ ਰਿਕਾਡਰ ਤੋੜਨ ਤੋਂ ਸਿਰਫ 5 ਦੌੜਾਂ ਤੋਂ ਰਹਿ ਗਿਆ।

ਹੋਪ ਨੇ ਇਸ ਸਾਲ 28 ਮੈਚਾਂ 'ਚ 1345 ਦੌੜਾਂ ਬਣਾਈਆਂ ਜਦ ਕਿ ਲਾਰਾ ਨੇ 1993 'ਚ 30 ਮੈਚਾਂ 'ਚ 1349 ਦੌੜਾਂ ਬਣਾਈਆਂ ਸਨ। ਹੋਪ 2019 'ਚ ਭਾਰਤ ਦੇ ਰੋਹਿਤ ਸ਼ਰਮਾ ਤੋਂ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਹੈ। ਰੋਹਿਤ ਇਸ ਸਾਲ 1400 ਤੋਂ ਜ਼ਿਆਦਾ ਦੌੜਾਂ ਬਣਾ ਚੁੱਕਾ ਹੈ। ਓਵਰਆਲ ਹੋਪ ਇਕ ਕੈਲੇਂਡਰ ਸਾਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ 'ਚ 23ਵੇਂ ਨੰਬਰ 'ਤੇ ਆ ਚੁੱਕਾ ਹੈ। ਵੈਸਟਇੰਡੀਜ਼ ਦੇ ਹੋਰ ਬੱਲੇਬਾਜ਼ਾਂ 'ਚ ਡੇਸਮੰਡ ਹੇਂਸ ਨੇ 1985 'ਚ 1232 ਦੌੜਾਂ, ਵਿਵਿਅਨ ਰਿਚਰਡਸ ਨੇ 1985 'ਚ 1231 ਦੌੜਾਂ ਅਤੇ ਕ੍ਰਿਸ ਗੇਲ ਨੇ 2006 'ਚ 1217 ਦੌੜਾਂ ਬਣਾਈਆਂ ਸਨ।


Related News