ਸਲਮਾਨ ਖਾਨ ਦੇ ਗਾਣੇ ''ਤੇ ਸ਼ਹਿਜਾਦ, ਰਾਸ਼ਿਦ ਤੇ ਗੁਲਬਦੀਨ ਨੇ ਲਗਾਏ ਠੁਮਕੇ (ਵੀਡੀਓ)

Wednesday, Jun 05, 2019 - 01:18 AM (IST)

ਸਪੋਰਟਸ ਡੈੱਕਸ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦਾ 7ਵਾਂ ਮੈਚ ਅਫਗਾਨਿਸਤਾਨ ਤੇ ਸ਼੍ਰੀਲੰਕਾ ਦੇ ਵਿਚਾਲੇ ਸੋਫੀਆ ਗਾਰਡਨ, ਕਾਰਡਿਫ 'ਚ ਖੇਡਿਆ ਗਿਆ ਜਿਸ 'ਚ ਸ਼੍ਰੀਲੰਕਾ  ਨੇ ਡਕਵਰਥ ਲੂਈਸ ਨਿਯਮ ਨਾਲ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਤੋਂ ਪਹਿਲਾਂ ਅਫਗਾਨੀ ਕ੍ਰਿਕਟਰ ਸਲਮਾਨ ਖਾਨ ਦੇ ਸੁਪਰਹਿੱਟ ਗਾਣੇ 'ਤੇ ਠੁਮਕੇ ਲਗਾਉਂਦੇ ਹੋਏ ਨਜ਼ਰ ਆਏ, ਜਿਸ 'ਚ ਮੁਹੰਮਦ ਸ਼ਹਿਜਾਦ, ਰਾਸ਼ਿਦ ਖਾਨ ਦੇ ਨਾਲ ਟੀਮ ਕਪਤਾਨ ਗੁਲਬਦੀਨ ਨਾਈਬ ਵੀ ਸ਼ਾਮਲ ਸੀ।

 
 
 
 
 
 
 
 
 
 
 
 
 
 

If the @cricketworldcup was awarded to the team that has the most fun, the @afghanistancricketboard would be clear favourites 😂🕺🕺🕺 #CWC19 #Cricket #Afghanistan #AfghanAtalan

A post shared by ICC (@icc) on Jun 4, 2019 at 7:20am PDT


ਆਈ. ਸੀ. ਸੀ. ਨੇ ਇਸਦਾ ਵੀਡੀਓ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ ਤੇ ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। 3 ਘੰਟਿਆਂ 'ਚ ਅਫਗਾਨੀ ਕ੍ਰਿਕਟਰਾਂ ਦੇ ਇਸ ਡਾਂਸ ਵੀਡੀਓ ਨੂੰ 4.40 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਡਾਂਸ ਦੇ ਦੌਰਾਨ ਸ਼ਹਿਜਾਦ ਆਪਣੇ ਕਪਤਾਨ ਨਾਈਬ ਨੂੰ ਮਜ਼ਾਕ 'ਚ ਥੱਪੜ ਲਗਾਉਂਦੇ ਵੀ ਨਜ਼ਰ ਆਏ, ਜਿਸ ਤੋਂ ਬਾਅਦ ਅਫਗਾਨੀ ਕਪਤਾਨ ਹੱਸਣ ਲੱਗੇ।


Gurdeep Singh

Content Editor

Related News