ਭੱਜੀ ਦੇ ਬੁਲੇਟ ਕੈਚ 'ਤੇ ਸੀਟੀ ਬਜਾਉਣ ਲੱਗਾ ਤਾਹਿਰ, ਸ਼ਾਹਰੁਖ ਦੁਖੀ ਨਜ਼ਰ ਆਏ
Tuesday, Apr 09, 2019 - 10:57 PM (IST)

ਜਲੰਧਰ— ਚੇਨਈ ਸੁਪਰ ਕਿੰਗਜ਼ ਨੇ ਆਪਣੇ ਘਰੇਲੂ ਮੈਦਾਨ 'ਤੇ ਕੋਲਕਾਤਾ ਨੂੰ ਪਹਿਲੇ 10 ਸ਼ੁਰੂਆਤੀ ਓਵਰਾਂ 'ਚ ਹੀ 6 ਝਟਕੇ ਦੇ ਦਿੱਤੇ। ਚੇਨਈ ਵਲੋਂ ਪਹਿਲੇ ਦੀਪਕ ਚਹਾਰ ਨੇ 3 ਵਿਕਟਾਂ ਹਾਸਲ ਕਰਨ ਤੋਂ ਬਾਅਦ ਇਮਰਾਨ ਤਾਹਿਰ ਨੇ 2 ਵਿਕਟਾਂ ਹਾਸਲ ਕਰ ਕੋਲਕਾਤਾ ਦੇ ਹਾਲਾਤ ਖਰਾਬ ਕਰ ਦਿੱਤੇ। ਮੈਚ ਦੌਰਾਨ ਹਰਭਜਨ ਸਿੰਘ ਦਾ ਇਮਰਾਨ ਤਾਹਿਰ ਦੀ ਗੇਂਦ 'ਤੇ ਫੜਿਆ ਗਿਆ ਕੈਚ ਵੀ ਖੂਬ ਚਰਚਾ 'ਚ ਰਿਹਾ। ਹਰਭਜਨ ਸਿੰਘ ਦੇ ਕੈਚ 'ਤੇ ਇਮਰਾਨ ਤਾਹਿਰ ਇਨ੍ਹਾ ਖੁਸ਼ ਹੋਏ ਕਿ ਸੀਟੀ ਬਜਾਉਣ ਲੱਗੇ। ਇਮਰਾਨ ਦੇ ਸੀਟੀ ਬਜਾਉਣ ਵਾਲਾ ਵੀਡੀਓ ਜਿਸ ਤਰ੍ਹਾਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਇਸ 'ਤੇ ਕਈ ਤਰ੍ਹਾਂ ਦੇ ਕੁਮੇਂਟਸ ਕੀਤੇ।
Bhajji's Bullet catchhttps://t.co/akKzRQsEdx via @ipl
— jasmeet (@jasmeet047) April 9, 2019
ਵੀਡੀਓ 'ਚ ਇਕ ਫੁਟੇਜ ਇਸ ਤਰ੍ਹਾਂ ਦੀ ਹੈ ਜਿਸ 'ਚ ਕੇ. ਕੇ. ਆਰ. ਮਾਲਕ ਸ਼ਾਹਰੁਖ ਖਾਨ ਦਾ ਚਿਹਰਾ ਉਤਰਿਆ ਹੋਇਆ ਨਜ਼ਰ ਆ ਰਿਹਾ ਸੀ। ਦਰਅਸਲ ਸ਼ਾਹਰੁਖ ਆਪਣੀ ਟੀਮ ਦੀ ਪ੍ਰਮੋਸ਼ਨ ਦੇ ਲਈ ਕੋਲਕਾਤਾ 'ਚ ਹੋਣ ਵਾਲੇ ਲਗਭਗ ਸਾਰੇ ਮੈਚਾਂ 'ਚ ਜ਼ਰੂਰ ਪਹੁੰਚਦੇ ਹਨ ਪਰ ਇਸ ਬਾਰ ਉਸਦੀ ਟੀਮ ਨੇ ਬੱਲੇਬਾਜ਼ੀ 'ਚ ਜਿਸ ਤਰ੍ਹਾ ਦਾ ਪ੍ਰਦਰਸ਼ਨ ਕੀਤਾ ਉਸ ਕਾਰਨ ਸ਼ਾਹਰੁਖ ਦੁਖੀ ਨਜ਼ਰ ਆ ਰਹੇ ਸਨ।