ਸ਼ਾਹਿਦ ਅਫਰੀਦੀ ਨੇ 20 ਹਜ਼ਾਰ ਡਾਲਰ ’ਚ ਖਰੀਦਿਆ ਇਸ ਬੰਗਲਾਦੇਸ਼ੀ ਕ੍ਰਿਕਟਰ ਦਾ ਬੱਲਾ

05/16/2020 4:52:14 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਅੱਜਕਲ ਆਪਣੇ ਦੇਸ਼ ਦੇ ਲੋਕਾਂ ਲਈ ਮਸੀਹਾ ਬਣ ਚੁੱਕੇ ਹਨ। ਕੋਰੋਨਾ ਵਾਇਰਸ ਵਿਚਾਲੇ ਅਫਰੀਦੀ ਆਪਣੀ ਫਾਊਂਡੇਸ਼ਨ ਦੇ ਨਾਲ ਮਿਲ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਸ਼ਾਹਿਦ ਅਫਰੀਦੀ ਨੇ ਨੀਲਾਮੀ ਲਈ ਰੱਖੇ ਬੰਗਲਾਦੇਸ਼ੀ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਦੇ ਬੱਲੇ ਨੂੰ 20,000 ਡਾਲਰ (15 ਲੱਖ ਰੁਪਏ ਤੋਂ ਜ਼ਿਆਦਾ) ’ਚ ਖਰੀਦਿਆ ਹੈ। ਪਿਛਲੇ ਮਹੀਨੇ ਮੁਸ਼ਫਿਕੁਰ ਨੇ ਐਲਾਨ ਕੀਤਾ ਸੀ ਕਿ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਰਾਹਤ ਕਾਰਜਾਂ ’ਚ ਮਦਦ ਲਈ ਉਹ ਆਪਣੇ ਬੱਲੇ ਨੂੰ ਨਿਲਾਮ ਕਰਨਗੇ।

ਮੁਸ਼ਫਿਕੁਰ ਨੇ ਇਸ ਬੱਲੇ ਨਾਲ 2013 ’ਚ ਸ਼੍ਰੀਲੰਕਾ ਖਿਲਾਫ ਦੋਹਰਾ ਸੈਂਕੜਾ ਲਗਾਇਆ ਸੀ। ਅਫਰੀਦੀ ਨੇ ਆਪਣੇ ਸੰਸਥਾ ਲਈ ਇਸ ਯਾਦਗਾਰ ਬੱਲੇ ਨੂੰ 20,000 ਡਾਲਰ ’ਚ ਖਰੀਦਿਆ। ਮੁਸ਼ਫਿਕੁਰ ਨੇ ਕਿਹਾ, ‘ਸ਼ਾਹਿਦ ਅਫਰੀਦੀ ਨੇ ਆਪਣੇ ਸੰਸਥਾ ਲਈ ਇਸ ਬੱਲੇ ਨੂੰ ਖਰੀਦਿਆ ਹੈ। ਮੈਂ ਆਪਣੇ ਆਪ ਨੂੰ ਬਹੁਤ ਮਾਣ ਅਤੇ ਸਨਮਾਨਤ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੇ ਵਰਗਾ ਕੋਈ ਵਿਅਕਤੀ ਸਾਡੇ ਚੰਗੇ ਕੰਮ ਨਾਲ ਜੁੜ ਰਿਹਾ ਹੈ।‘PunjabKesari

ਮੁਸ਼ਫਿਕੁਰ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਦੇ ਵੀਡੀਓ ਸੰਦੇਸ਼ ਨੂੰ ਆਪਣੇ ਟਵਿਟਰ ਹੈਂਡਲ ਤੋਂ ਪੋਸਟ ਕੀਤਾ। ਅਫਰੀਦੀ ਨੇ ਵੀਡੀਓ ’ਚ ਕਿਹਾ, ਤੁਸੀਂ ਜੋ ਕੰਮ ਕਰ ਰਹੇ ਹੋ ਉਹ ਬਹੁਤ ਚੰਗਾ ਹੈ। ਸਿਰਫ ਅਸਲੀ ਨਾਇਕ ਹੀ ਅਜਿਹਾ ਕਰਦੇ ਹਨ। ਅਸੀਂ ਅਜਿਹੇ ਦੌਰ ਤੋਂ ਗੁਜ਼ਰ ਰਹੇ ਹਾਂ ਜਿੱਥੇ ਸਾਨੂੰ ਇਕ-ਦੂਜੇ ਦੇ ਪਿਆਰ ਅਤੇ ਸਮਰਥਨ ਦੀ ਜ਼ਰੂਰਤ ਹੈ।‘


Davinder Singh

Content Editor

Related News