CAA ਤੋਂ ਬੌਖ਼ਲਾਇਆ ਪਾਕਿ, ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਵਿੰਨ੍ਹਿਆ PM ਮੋਦੀ ''ਤੇ ਨਿਸ਼ਾਨਾ

Thursday, Dec 26, 2019 - 09:38 AM (IST)

CAA ਤੋਂ ਬੌਖ਼ਲਾਇਆ ਪਾਕਿ, ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਵਿੰਨ੍ਹਿਆ PM ਮੋਦੀ ''ਤੇ ਨਿਸ਼ਾਨਾ

ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ 'ਚ ਲਗਾਤਾਰ ਆਲੋਚਨਾ ਹੁੰਦੀ ਹੀ ਰਹਿੰਦੀ ਹੈ। ਪਾਕਿਸਤਾਨ ਦੇ ਆਗੂ ਆਮ ਤੌਰ 'ਤੇ ਉਨ੍ਹਾਂ ਖਿਲਾਫ਼ ਬਿਆਨਬਾਜ਼ੀ ਕਰਦੇ ਸਨ ਪਰ ਹੁਣ ਸਾਬਕਾ ਕ੍ਰਿਕਟਰ ਵੀ ਉਨ੍ਹਾਂ ਖ਼ਿਲਾਫ਼ ਆਪਣੀ ਭੜਾਸ ਕੱਢ ਰਹੇ ਹਨ। ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਪੀ. ਐੱਮ. ਮੋਦੀ ਦੇ ਸੀ. ਏ. ਏ. ਦੇ ਫ਼ੈਸਲੇ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੀ. ਐੱਮ. ਨੂੰ ਇਹ ਫ਼ੈਸਲਾ ਵਾਪਸ ਲੈ ਲੈਣਾ ਚਾਹੀਦਾ ਵਰਨਾ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਨੂੰ ਲੈ ਕੇ ਜਰਮਨੀ 'ਚ ਇਕ ਟੀ. ਵੀ. ਚੈਨਲ ਨੇ ਪੀ. ਐੱਮ. ਮੋਦੀ ਦੀ ਤੁਲਨਾ ਤਾਨਾਸ਼ਾਹ ਹਿਟਲਰ ਨਾਲ ਕਰਦਿਆਂ ਪੋਸਟਰ ਦਿਖਾਇਆ। ਇਕ ਟਵਿੱਟਰ ਅਕਾਊਂਟ 'ਤੇ ਉਸ ਸਮਾਗਮ ਦੀ ਤਸਵੀਰ ਲੈ ਕੇ ਪੋਸਟ ਕੀਤਾ ਗਿਆ। ਇਸ ਟਵੀਟ ਨੂੰ ਪਾਕਿਸਤਾਨ ਦੇ ਆਸਿਫ ਗਫੁਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਰਿਟਵੀਟ ਕੀਤਾ।
PunjabKesari
ਇਸ ਟਵੀਟ 'ਤੇ ਸਾਬਕਾ ਪਾਕਿਸਤਾਨੀ ਕਪਤਾਨ ਸ਼ਾਹਿਦ ਅਫਰੀਦੀ ਨੇ ਜਵਾਬ ਦਿੰਦਿਆਂ ਆਪਣੀ ਰਾਏ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਸਹੀ ਨਹੀਂ ਹਨ ਤੇ ਉਨ੍ਹਾਂ ਨੂੰ ਇਸ ਨੂੰ ਬਦਲ ਲੈਣਾ ਚਾਹੀਦਾ ਹੈ। ਅਫਰੀਦੀ ਨੇ ਲਿਖਿਆ, 'ਬਿਲਕੁਲ ਸਹੀ ਬੌਸ, ਮੋਦੀ ਦਾ ਸਮਾਂ ਖ਼ਤਮ ਹੋ ਰਿਹਾ ਹੈ। ਹਿੰਦੂਤਵ 'ਤੇ ਆਧਰਤ ਉਨ੍ਹਾਂ ਦੇ ਆਦਰਸ਼ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਭਾਰਤ ਦੇ ਜੰਮੂ-ਕਸ਼ਮੀਰ 'ਚ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਅਤੇ ਸੀ. ਏ. ਬੀ. ਦੇ ਆਪਣੇ ਇਸ ਫ਼ੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ। ਅਜਿਹਾ ਨਹੀਂ ਕੀਤਾ ਤਾਂ ਫਿਰ ਉਹ ਆਪਣੀ ਨਿਯਤੀ (ਹੋਣੀ-ਅਣਹੋਣੀ) ਵੱਲ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।


author

Tarsem Singh

Content Editor

Related News