ਸ਼ਾਹੀਨ ਅਫਰੀਦੀ ਨੇ ਬਰਾਬਰ ਕੀਤਾ ਵਿਸ਼ਵ ਰਿਕਾਰਡ, ਇਕ ਅਨੋਖਾ ਰਿਕਾਰਡ ਵੀ ਬਣਾਇਆ

10/31/2020 1:31:57 AM

ਨਵੀਂ ਦਿੱਲੀ- ਰਾਵਪਿੰਡੀ ਦੇ ਮੈਦਾਨ 'ਤੇ ਜ਼ਿੰਬਾਬਵੇ ਵਿਰੁੱਧ ਖੇਡੇ ਗਏ ਵਨ ਡੇ 'ਚ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ 5 ਵਿਕਟਾਂ ਹਾਸਲ ਕਰ ਇਕ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ। ਦਰਅਸਲ, ਸ਼ਾਹੀਨ ਅਫਰੀਦੀ 3 ਮੈਚਾਂ 'ਚ 15 ਵਿਕਟਾਂ ਹਾਸਲ ਕਰਨ ਵਾਲੇ ਵਨ ਡੇ ਇਤਿਹਾਸ 'ਚ ਦੂਜੇ ਗੇਂਦਬਾਜ਼ ਬਣ ਗਏ ਹਨ। ਪਹਿਲੇ ਗੇਂਦਬਾਜ਼ ਵਕਾਰ ਯੂਨਿਸ ਹਨ। ਸ਼ਾਹੀਨ ਤੇ ਵਹਾਬ ਰਿਆਜ਼ ਨੇ ਆਖਰੀ ਪੰਜ ਓਵਰਾਂ 'ਚ 19 ਦੌੜਾਂ ਦਿੱਤੀਆਂ ਤੇ ਜ਼ਿੰਬਾਬਵੇ ਦੀਆਂ 6 ਵਿਕਟਾਂ ਹਾਸਲ ਕੀਤੀਆਂ।
ਬਣਾਇਆ ਇਹ ਅਨੋਖਾ ਰਿਕਾਰਡ-

ਰਾਵਲਪਿੰਡੀ ਦੇ ਮੈਦਾਨ 'ਤੇ ਖੇਡੇ ਗਏ ਇਸ ਮੈਚ 'ਚ ਪਾਕਿਸਤਾਨ ਵਲੋਂ ਸਾਰੀਆਂ 10 ਵਿਕਟਾਂ ਖੱਬੇ ਹੱਥ ਦੇ ਗੇਂਦਬਾਜ਼ਾਂ ਵਲੋਂ ਹਾਸਲ ਕੀਤੀਆਂ। ਇਸ 'ਚ ਸ਼ਾਹੀਨ ਅਫਰੀਦੀ 5, ਵਹਾਬ ਰਿਆਜ਼ 4, ਇਮਾਦ ਵਸੀਮ 1 ਦਾ ਯੋਗਦਾਨ ਰਿਹਾ। ਇਹ ਆਪਣੇ ਆਪ 'ਚ ਅਨੋਖਾ ਰਿਕਾਰਡ ਹੈ। ਇਸ ਤੋਂ ਪਹਿਲਾਂ 2007 'ਚ ਮੁੰਬਈ ਦੇ ਮੈਦਾਨ 'ਤੇ ਭਾਰਤ ਵਲੋਂ ਜ਼ਹੀਰ ਖਾਨ (1), ਆਰ. ਪੀ. ਸਿੰਘ (2), ਇਰਫਾਨ ਪਠਾਨ (1), ਮੁਰਲੀ ਕਾਰਤਿਕ (6) ਨੇ ਇਹ ਰਿਕਾਰਡ ਬਣਇਆ ਸੀ। ਇਹ ਮੈਚ ਆਸਟਰੇਲੀਆ ਵਿਰੁੱਧ ਸੀ।
ਜ਼ਿਕਰਯੋਗ ਹੈ ਕਿ ਪਹਿਲਾਂ ਖੇਡਦੇ ਹੋਏ ਪਾਕਿਸਤਾਨ ਨੇ 50 ਓਵਰਾਂ 'ਚ 281 ਦੌੜਾਂ ਬਣਾਈਆਂ ਸਨ। ਇਮਾਮ ਨੇ 58 ਦੌੜਾਂ, ਅਬਿਦ ਅਲੀ ਨੇ 21 ਦੌੜਾਂ ਬਣਾਈਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 49.4 ਓਵਰਾਂ 'ਚ 255 ਦੌੜਾਂ 'ਤੇ ਢੇਰ ਹੋ ਗਈ ਅਤੇ ਪਾਕਿਸਤਾਨ ਨੇ ਇਹ ਮੈਚ 26 ਦੌੜਾਂ ਨਾਲ ਜਿੱਤ ਲਿਆ। ਜ਼ਿੰਬਾਬਵੇ ਟੀਮ ਵਲੋਂ ਬ੍ਰੈਂਡਨ ਟੇਲਰ ਨੇ ਸ਼ਾਨਦਾਰ ਸੈਂਕੜਾ ਲਗਾਇਆ।


Gurdeep Singh

Content Editor

Related News