ਇਸ ਸੀਜ਼ਨ ਇਕ ਭਰੋਸੇਮੰਦ ਬੱਲੇਬਾਜ਼ ਬਣ ਕੇ ਉੱਭਰੇ ਹਨ ਸ਼ਾਹਬਾਜ਼
Thursday, Apr 07, 2022 - 01:28 AM (IST)
ਮੁੰਬਈ- 2020 ਦੇ ਰਣਜੀ ਟਰਾਫੀ ਸੀਜ਼ਨ ਵਿਚ ਰਾਜਸਥਾਨ ਵਿਰੁੱਧ ਬੰਗਾਲ ਨੂੰ ਜਿੱਤ ਲਈ 127 ਦੌੜਾਂ ਚਾਹੀਦੀਆਂ ਸਨ, ਜਦੋਂ ਸ਼ਾਹਬਾਜ਼ ਅਹਿਮਦ ਕਰੀਜ਼ 'ਤੇ ਆਏ। ਟੀਮ ਨੇ 5 ਵਿਕਟਾਂ ਗਵਾ ਦਿੱਤੀਆਂ ਸਨ ਅਤੇ ਮੈਚ ਉਨ੍ਹਾਂ ਦੇ ਹੱਥੋਂ ਫਿਸਲਦਾ ਜਾ ਰਿਹਾ ਸੀ। ਠੀਕ ਉਸੇ ਸਮੇਂ ਆਪਣਾ 9ਵਾਂ ਪਹਿਲੀ ਸ਼੍ਰੇਣੀ ਮੈਚ ਖੇਡ ਰਹੇ ਸ਼ਾਹਬਾਜ਼ ਨੇ ਹੇਠਲੇ ਕ੍ਰਮ ਨਾਲ ਮਿਲ ਕੇ ਟੀਮ ਦੀ ਨਈਆ ਪਾਰ ਲਾਈ ਸੀ। ਇਵੇਂ ਕਹੋ ਕਿ ਉਨ੍ਹਾਂ ਨੇ ਬੇਨ ਸਟੋਕਸ ਵਾਲੀ ਪਾਰੀ ਖੇਡੀ ਸੀ ਅਤੇ ਇਸ ਪਾਰੀ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਉਹ ਆਪਣੀ ਟੀਮ ਦੇ ਸਟੋਕਸ ਬਣਨਾ ਚਾਹੁੰਦੇ ਹਨ। ਸ਼ਾਹਬਾਜ਼ ਦੀ ਗੱਲ 'ਚ ਆਤਮਵਿਸ਼ਵਾਸ ਸੀ ਕਿ ਉਹ ਅਜਿਹੇ ਖਿਡਾਰੀ ਬਣਨਾ ਚਾਹੁੰਦੇ ਹਨ ਜੋ ਕਿਸੇ ਵੀ ਹਾਲਾਤ ਵਿਚ ਟੀਮ ਨੂੰ ਮੈਚ ਜਿੱਤਾ ਸਕਣ ਤੇ ਸ਼ਾਨਦਾਰ ਸ਼ਾਹਬਾਜ਼ ਆਪਣੇ ਇਨ੍ਹਾਂ ਸ਼ਬਦਾਂ 'ਤੇ ਇਕ ਵਾਰ ਨਹੀਂ ਸਗੋਂ ਲਗਾਤਾਰ 2 ਵਾਰ ਖਰੇ ਉਤਰੇ।
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
30 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਸ ਵਿਰੁੱਧ ਆਪਣੇ ਟਾਪ ਕ੍ਰਮ ਨੂੰ ਸਸਤੇ ਵਿਚ ਗਵਾਉਣ ਤੋਂ ਬਾਅਦ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਗੱਡੀ ਵਿਚ ਮਿੱਡਸਟ੍ਰੀਮ ਵਿਚ ਸੀ। ਉਦੋਂ ਸ਼ਾਹਬਾਜ਼ ਨੇ ਆਂਦਰੇ ਰਸੇਲ ਦੇ ਇਕ ਓਵਰ ਵਿਚ 2 ਛੱਕੇ ਲਾ ਕੇ ਮੈਚ ਦਾ ਰੁਖ ਪਲਟ ਦਿੱਤਾ। ਮੰਗਲਵਾਰ ਨੂੰ ਇਕ ਕਦਮ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਅਜਿਹੀ ਪਾਰੀ ਖੇਡੀ, ਜਿਸ ਨੇ ਆਰ. ਸੀ. ਬੀ. ਨੂੰ ਹਾਰ ਦੇ ਮੂੰਹ ’ਚੋਂ ਬਾਹਰ ਕੱਢਿਆ। ਰਾਜਸਥਾਨ ਰਾਇਲਜ਼ ਖਿਲਾਫ ਲਗਾਤਾਰ ਗੇਂਦਾਂ 'ਤੇ 2 ਵਿਕਟਾਂ ਗਵਾਉਣ ਤੋਂ ਬਾਅਦ ਸ਼ਾਹਬਾਜ਼ ਮੈਦਾਨ 'ਤੇ ਉੱਤਰੇ ਸਨ। ਸਾਹਮਣੇ ਫਿਰਕੀ ਦੇ ਜਾਦੂਗਰ ਯੁਜਵੇਂਦਰ ਚਾਹਲ ਸਨ, ਜੋ ਡੇਵਿਡ ਵਿਲੀ ਨੂੰ ਕਲੀਨ ਬੋਲਡ ਕਰ ਚੁੱਕੇ ਸਨ। ਸ਼ਾਹਬਾਜ਼ ਨੇ ਚਾਹਲ ਦੀ ਪਹਿਲੀ ਲੈਗ ਬ੍ਰੇਕ ਗੇਂਦ ਨੂੰ ਆਸਾਨੀ ਨਾਲ ਡਿਫੈਂਡ ਕਰ ਦਿੱਤਾ। ਬੰਗਾਲ ਦੇ ਇਸ ਆਲਰਾਊਂਡਰ ਖਿਡਾਰੀ ਨੇ ਸਿਰਫ 26 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ ਮਹੱਤਵਪੂਰਨ 45 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।