ਸ਼ਾਹਬਾਜ ਅਹਿਮਦ ਨੇ ਕੀਤਾ ਅਜਿਹਾ ਸ਼ਾਨਦਾਰ ਕੈਚ ਕਿ ਚਾਹਲ ਦੀ ਮੰਗੇਤਰ ਨੇ ਵੀ ਵਜਾਈ ਤਾੜੀ

Saturday, Oct 17, 2020 - 07:52 PM (IST)

ਸ਼ਾਹਬਾਜ ਅਹਿਮਦ ਨੇ ਕੀਤਾ ਅਜਿਹਾ ਸ਼ਾਨਦਾਰ ਕੈਚ ਕਿ ਚਾਹਲ ਦੀ ਮੰਗੇਤਰ ਨੇ ਵੀ ਵਜਾਈ ਤਾੜੀ

ਸਪੋਰਟਸ ਡੈਸਕ : ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਦੌਰਾਨ ਆਰ.ਸੀ.ਬੀ. ਦੇ ਖਿਡਾਰੀ ਸ਼ਾਹਬਾਜ ਅਹਿਮਦ ਨੇ ਸ਼ਾਨਦਾਰ ਕੈਚ ਫੜਦੇ ਹੋਏ ਸਟੀਵ ਸਮਿਥ ਨੂੰ ਪਵੇਲੀਅਨ ਭੇਜਣ 'ਚ ਮਦਦ ਕੀਤੀ। ਅਹਿਮਦ ਵੱਲੋਂ ਫੜਿਆ ਗਿਆ ਇਹ ਕੈਚ ਕਾਫ਼ੀ ਸ਼ਾਨਦਾਰ ਸੀ ਅਤੇ ਇਸ ਗੱਲ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਮੈਦਾਨ 'ਚ ਮੌਜੂਦ ਸਾਰੇ ਇਸ ਕੈਚ ਨੂੰ ਦੇਖਣ ਤੋਂ ਬਾਅਦ ਤਾੜੀਆਂ ਵਜਾ ਰਹੇ ਸਨ। ਮੈਚ ਦੇਖਣ ਆਈ ਆਰ.ਸੀ.ਬੀ. ਦੇ ਗੇਂਦਬਾਜ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ  ਵੀ ਇਸ ਦੌਰਾਨ ਮੈਦਾਨ 'ਚ ਮੌਜਦੂ ਸੀ ਅਤੇ ਉਸਨੇ ਵੀ ਅਹਿਮਦ ਦੇ ਸ਼ਾਨਦਾਰ ਕੈਚ 'ਤੇ ਤਾੜੀਆਂ ਵਜਾਈਆਂ।

ਸਮਿਥ 35 ਗੇਂਦਾਂ 'ਤੇ 57 ਦੌੜਾਂ 'ਤੇ ਖੇਲ ਰਹੇ ਸਨ। ਆਖ਼ਰੀ ਓਵਰ 'ਚ ਕ੍ਰਿਸ ਮਾਰਿਸ ਗੇਂਦਬਾਜ਼ੀ 'ਤੇ ਉਤਰੇ ਅਤੇ ਜਦੋਂ ਉਨ੍ਹਾਂ ਨੇ ਓਵਰ ਦੀ ਦੂਜੀ ਗੇਂਦ ਸੁੱਟੀ ਤਾਂ ਸਮਿਥ ਨੇ ਛੱਕੇ ਲਈ ਸ਼ਾਟ ਲਗਾਇਆ। ਇਸ ਦੌਰਾਨ ਅਹਿਮਦ ਬਾਉਂਡਰੀ ਦੇ ਨਜ਼ਦੀਕ ਖੜ੍ਹੇ ਸਨ ਅਤੇ ਉਨ੍ਹਾਂ ਨੇ ਡਾਇਵ ਲਗਾਉਂਦੇ ਹੋਏ ਸ਼ਾਨਦਾਰ ਕੈਚ ਫੜਦੇ ਹੋਏ ਸਮਿਥ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ।
 


author

Inder Prajapati

Content Editor

Related News