ਭਾਰਤ ਅਤੇ ਬੰਗਲਾਦੇਸ਼ ਦੇ ਟੀ-20 ਮੈਚ ''ਚ ਸ਼ਾਹਰੁਖ ਖਾਨ ਕਰਨਗੇ ਕੁਮੈਂਟਰੀ
Wednesday, Mar 23, 2016 - 01:31 PM (IST)
ਨਵੀਂ ਦਿੱਲੀ— ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਤੋਂ ਬਾਅਦ ਸ਼ਾਹਰੁਖ ਖਾਨ ਵੀ ਇਸ ਵਾਰ ਮੈਚ ''ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ਾਹਰੁਖ ਖਾਨ ਮੁੰਬਈ ਸਥਿਤ ਸਟੁਡੀਓ ਤੋਂ ਬੇਂਗਲੁਰੂ ''ਚ ਖੇਡੇ ਜਾ ਰਹੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ20 ਵਰਲਡ ਕੱਪ ਦੇ ਮੁਕਾਬਲੇ ਦਾ ਅੱਖੀਂ ਡਿੱਠਾ ਹਾਲ ਪ੍ਰਸਾਰਤ ਕਰਨਗੇ। ਮੈਚ ਦੇ ਪਹਿਲੇ ਅੱਧੇ ਘੰਟੇ ਦੀ ਕੁਮੈਂਟਰੀ ਦੇ ਦੌਰਾਨ ਉਨ੍ਹਾਂ ਦੇ ਨਾਲ ਸਟੁਡੀਓ ''ਚ ਕਪਿਲ ਦੇਵ ਅਤੇ ਸ਼ੋਏਬ ਅਖਤਰ ਵੀ ਹੋਣਗੇ।
ਦੱਸ ਦਈਏ ਇਕ ਵਿਸ਼ਵ ਕੱਪ ਟਵੰਟੀ-20 ''ਚ ਜਿੱਤ ਦੀ ਪਟੜੀ ''ਤੇ ਪਰਤ ਚੁੱਕੀ ਭਾਰਤੀ ਟੀਮ ਨੂੰ ਆਪਣੀ ਉਮੀਦਾਂ ਨੂੰ ਮਜ਼ਬੂਤੀ ਨਾਲ ਬਣਾਏ ਰੱਖਣ ਦੇ ਲਈ ਬੁੱਧਵਾਰ ਨੂੰ ਬੇਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ''ਚ ਬੰਗਲਾਦੇਸ਼ ਦੇ ਖਿਲਾਫ ਆਪਣੇ ਅਗਲੇ ਗਰੁੱਪ 2 ਦੇ ਮੁਕਾਬਲੇ ''ਚ ਵੱਡੇ ਫਰਕ ਨਾਲ ਜਿੱਤ ਦੀ ਜ਼ਰੂਰਤ ਰਹੇਗੀ।
