ਟੀਮ ਦੀ ਜਿੱਤ ਦੀ ਖੁਸ਼ੀ ’ਚ ਸ਼ਾਹਰੁਖ ਨੇ ਚੀਅਰਲੀਡਰਸ ਨਾਲ ਕੀਤਾ ਡਾਂਸ (ਵੀਡੀਓ)

Sunday, Sep 08, 2019 - 01:23 PM (IST)

ਟੀਮ ਦੀ ਜਿੱਤ ਦੀ ਖੁਸ਼ੀ ’ਚ ਸ਼ਾਹਰੁਖ ਨੇ ਚੀਅਰਲੀਡਰਸ ਨਾਲ ਕੀਤਾ ਡਾਂਸ (ਵੀਡੀਓ)

ਸਪੋਰਟਸ ਡੈਸਕ— ਕੈਰੇਬੀਅਨ ਪ੍ਰੀਮੀਅਰ ਲੀਗ 2019 ’ਚ ਟੀਮ ਦੀ ਜਿੱਤ ਦੇ ਬਾਅਦ ਬਾਲੀਵੁੱਡ ਦੇ ‘ਕਿੰਗ ਖਾਨ’ ਭਾਵ ਸ਼ਾਹਰੁਖ ਖਾਨ ਚੀਅਰਲੀਡਰਸ ਦੇ ਨਾਲ ਮੈਦਾਨ ’ਤੇ ਡਾਂਸ ਕਰਦੇ ਹੋਏ ਨਜ਼ਰ ਆਏ। ਤ੍ਰਿਨਿਬਾਗੋ ਨਾਈਟ ਰਾਈਡਰਸ ਦੇ ਜਮੈਕਾ ਤੱਲਾਵਾਹ ਨੂੰ 22 ਦੌੜਾਂ ਨਾਲ ਹਰਾਉਣ ਦੇ ਬਾਅਦ ਸ਼ਾਹਰੁਖ ਖਾਨ ਨੇ ਡਾਂਸ ਕੀਤਾ ਅਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸ਼ਾਹਰੁਖ ਖਾਨ ਇਸ ਦੌਰਾਨ, ਕਵੀਂਸ ਪਾਰਕ ਓਵਲ ’ਚ ਮੌਜੂਦ ਸਨ। ਉਹ ਨਾਈਟ ਰਾਈਡਰਸ ਦੇ ਮਾਲਕ ਹਨ।

ਸ਼ਾਹਰੁਖ ਖਾਨ ਖ਼ੁਸ਼ਕਿਸਮਤ ਰਹੇ ਕਿ ਉਨ੍ਹਾਂ ਦੀ ਹਾਜ਼ਰੀ ’ਚ ਡਿਫੈਂਡਿੰਗ ਚੈਂਪੀਅਨ ਨੇ ਇਹ ਮੈਚ ਜਿੱਤਿਆ। ਲਿਹਾਜ਼ਾ ਸ਼ਾਹਰੁਖ ਨੇ ਵੀ ਚੀਅਰਲੀਡਰਸ ਦੇ ਨਾਲ ਜਿੱਤ ਦਾ ਜਸ਼ਨ ਮਨਾਇਆ। ਜਿੱਤ ਦੇ ਬਾਅਦ ਸ਼ਾਹਰੁਖ ਨੇ ਮੈਦਾਨ ਦਾ ਚੱਕਰ ਵੀ ਲਾਇਆ ਅਤੇ ਸਮਰਥਕਾਂ ਦਾ ਸ਼ੁਕਰੀਆ ਅਦਾ ਕੀਤਾ। ਸ਼ਾਹਰੁਖ ਖਾਨ ਲਈ ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਉਨ੍ਹਾਂ ਨੇ ਚੀਅਰ ਲੀਡਰਸ ਦੇ ਨਾਲ ਡਾਂਸ ਕੀਤਾ। ਆਈ. ਪੀ. ਐੱਲ. 2012 ’ਚ ਕੋਲਕਾਤਾ ਨਾਈਟ ਰਾਈਡਰਸ ਦੀ ਜਿੱਤ ਦੇ ਬਾਅਦ ਉਨ੍ਹਾਂ ਨੇ ਆਪਣੇ ਫੈਂਸ ਲਈ ਡਾਂਸ ਕੀਤਾ ਸੀ।

ਇਸ ਮੈਚ ’ਚ ਸੁਨੀਲ ਨਰੇਨ ਨੂੰ ‘ਮੈਨ ਆਫ ਦਿ ਮੈਚ’ ਦਾ ਐਵਾਰਡ ਮਿਲਿਆ। ਉਨ੍ਹਾਂ ਨੇ ਗੇਂਦ ਅਤੇ ਬੱਲੇ ਦੋਹਾਂ ਨਾਲ ਸ਼ਾਨਦਾਰ ਪ੍ਰਦਰਸਨ ਕੀਤਾ। ਉਨ੍ਹਾਂ ਨੇ 22 ਗੇਂਦਾਂ ’ਤੇ 46 ਦੌੜਾਂ ਬਣਾਈਆਂ। ਉਨ੍ਹਾਂ ਨੇ ਤਿੰਨ ਛੱਕੇ ਅਤੇ ਚਾਰ ਚੌਕੇ ਲਗਾਏ। ਟੀ.ਕੇ.ਆਰ. ਨੇ 4 ਵਿਕਟਾਂ ’ਤੇ 191 ਦੌੜਾਂ ਬਣਾਈਆਂ। ਬੱਲੇਬਾਜ਼ੀ ਦੇ ਬਾਅਦ ਸੁਨੀਲ ਨਰੇਨ ਨੇ ਵਧੀਆ ਗੇਂਦਬਾਜ਼ੀ ਵੀ ਕੀਤੀ। ਉਨ੍ਹਾਂ ਨੇ 4 ਓਵਰ ’ਚ ਸਿਰਫ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

 

View this post on Instagram

@tkriders Win by 22 runs and @iamsrk Is out celebrating on the field! SCENES! #CPL19 #Biggestpartyinsport #TKRvJT

A post shared by CPL T20 (@cplt20) on


author

Tarsem Singh

Content Editor

Related News