ਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਟੀਮ ''ਚ ਸ਼ਾਮਲ ਹੋਏ ਸ਼ਾਹਰੁਖ ਤੇ ਕਿਸ਼ੋਰ : ਰਿਪੋਰਟ
Sunday, Jan 30, 2022 - 05:36 PM (IST)
ਨਵੀਂ ਦਿੱਲੀ- ਟੀਮ ਇੰਡੀਆ ਨੇ ਤਾਮਿਲਨਾਡੂ ਦੇ ਕ੍ਰਿਕਟਰ ਸ਼ਾਹਰੁਖ ਖ਼ਾਨ ਤੇ ਆਰ. ਸਾਈ ਕਿਸ਼ੋਰ ਨੂੰ ਵੈਸਟਇੰਡੀਜ਼ ਦੇ ਖ਼ਿਲਾਫ਼ ਆਗਾਮੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਸਟੈਂਡਬਾਏ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਹੈ। ਮੇਜ਼ਬਾਨ ਟੀਮ ਪਹਿਲਾਂ ਹੀ ਤਿੰਨ ਵਨਡੇ ਤੇ ਤਿੰਨ ਟੀ-20 ਮੈਚਾਂ ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਚੁੱਕੀ ਹੈ। ਟੀਮ ਦੀ ਚੋਣ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਸ਼ਾਹਰੁਖ ਨੂੰ ਮੌਕਾ ਮਿਲ ਸਕਦਾ ਹੈ ਪਰ ਚੋਣਕਾਰਾਂ ਨੇ ਦੀਪਕ ਹੁੱਡਾ ਨੂੰ ਵਨਡੇ ’ਚ ਮੌਕਾ ਦਿੱਤਾ। ਸੀਰੀਜ਼ 6 ਫਰਵਰੀ ਤੋਂ ਸ਼ੁਰੂ ਹੋਵੇਗੀ। ਪਹਿਲਾ ਵਨ-ਡੇ ਮੈਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ
ਰਿਪੋਰਟਾਂ ਅਨੁਸਾਰ, ਬੀਸੀਸੀਆਈ ਨੇ ਹੁਣ ਸ਼ਾਹਰੁਖ ਤੇ ਸਾਈ ਕਿਸ਼ੋਰ ਨੂੰ ਵੈਸਟਇੰਡੀਜ਼ ਵਿਰੁੱਧ ਲੜੀ ਲਈ ਸਟੈਂਡਬਾਏ ਵਜੋਂ ਸ਼ਾਮਲ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਬੀਸੀਸੀਆਈ ਨੇ ਦੇਸ਼ ’ਚ ਕੋਵਿਡ-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਦੋਵਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਕਿਹਾ, ਬੀਸੀਸੀਆਈ ਆਪਣੀ ਤਿਆਰੀ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ ਹੈ। ਤੀਜੀ ਲਹਿਰ ਅਜੇ ਵੀ ਜਾਰੀ ਹੈ, ਅਜਿਹੇ ’ਚ ਬੋਰਡ ਕੋਈ ਰਿਸਕ ਨਹੀਂ ਲੈ ਸਕਦਾ ਤੇ ਸ਼ਾਹਰੁਖ ਤੇ ਸਾਈ ਕਿਸ਼ੋਰ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਉਨਤੀ ਨੂੰ ਮਹਿਲਾ ਸਿੰਗਲ ਦਾ ਖ਼ਿਤਾਬ, ਸੁਪਰ 100 ਜਿੱਤਣ ਵਾਲੀ ਸਭ ਤੋਂ ਯੁਵਾ ਭਾਰਤੀ ਬਣੀ
ਦੋਵਾਂ ਦੇ ਟੀਮ ਇੰਡੀਆ ’ਚ ਸ਼ਾਮਲ ਹੋਣ ਨਾਲ ਤਾਮਿਲਨਾਡੂ ਦੀ ਟੀਮ ਨੂੰ ਆਉਣ ਵਾਲੇ ਰਣਜੀ ਟਰਾਫੀ ਮੈਚਾਂ ਲਈ ਆਪਣਾ ਬਦਲ ਲੱਭਣਾ ਹੋਵੇਗਾ। ਟੀਮ ਨੂੰ ਵਾਸ਼ਿੰਗਟਨ ਸੁੰਦਰ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਉਹ ਭਾਰਤ ਦੀ ਵਨਡੇ ਟੀਮ ਦਾ ਵੀ ਹਿੱਸਾ ਹੈ। ਵੈਸਟਇੰਡੀਜ਼ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਵਾਸ਼ਿੰਗਟਨ ਉਪਲਬਧ ਹੋਵੇਗਾ। ਇਸ ਲਈ ਪ੍ਰਬੰਧਕਾਂ ਨੇ ਪਹਿਲੇ ਕੁਝ ਮੈਚ 19 ਖਿਡਾਰੀਆਂ ਨਾਲ ਖੇਡਣ ਦਾ ਫ਼ੈਸਲਾ ਕੀਤਾ। ਹੁਣ ਸ਼ਾਹਰੁਖ ਤੇ ਸਾਈਂ ਦੋਵਾਂ ਦੀ ਗ਼ੈਰ-ਮੌਜੂਦਗੀ ’ਚ ਟੀਮ ਦੀ ਰਚਨਾ ਬਦਲ ਸਕਦੀ ਹੈ। ਅਗਲੇ ਦੋ ਦਿਨਾਂ ’ਚ ਅੰਤਿਮ ਫ਼ੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 6 ਫਰਵਰੀ ਤੋਂ ਅਹਿਮਦਾਬਾਦ ’ਚ ਖੇਡੀ ਜਾਵੇਗੀ। ਤਿੰਨੋਂ ਵਨਡੇ ਇੱਕੋ ਜਗ੍ਹਾ ਹੋਣਗੇ। ਇਸ ਦੇ ਬਾਅਦ ਕੋਲਕਾਤਾ ’ਚ ਟੀ-20 ਸੀਰੀਜ਼ ਖੇਡੀ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।