ਬਾਰਸੀਲੋਨਾ ਨੇ ਸੇਵਿਲਾ ਨੂੰ 1-1 ਨਾਲ ਡਰਾਅ ’ਤੇ ਰੋਕਿਆ

12/23/2021 12:41:36 PM

ਬਾਰਸੀਲੋਨਾ (ਭਾਸ਼ਾ)- ਸੇਵਿਲਾ ਦੇ ਡਿਫੈਂਡਰ ਜੁਲੇਸ ਕੋਂਡੇ ਨੂੰ ਵਿਰੋਧੀ ਟੀਮ ਦੇ ਖਿਡਾਰੀ ਦੇ ਚਿਹਰੇ ’ਤੇ ਸਿੱਧੀ ਗੇਂਦ ਮਾਰਨ ਕਾਰਨ ਤੁਰੰਤ ਲਾਲ ਕਾਰਡ ਦਿਖਾਇਆ ਗਿਆ, ਜਿਸ ਦਾ ਫਾਇਦਾ ਚੁੱਕ ਕੇ ਬਾਰਸੀਲੋਨਾ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦਾ ਇਹ ਮੈਚ 1-1 ਨਾਲ ਡਰਾਅ ਕਰਵਾਇਆ।

ਪਾਪੂ ਗੋਮੇਜ ਨੇ ਸੇਵਿਲਾ ਨੂੰ 32ਵੇਂ ਮਿੰਟ ’ਚ ਬੜ੍ਹਤ ਦਿਵਾਈ। ਰੋਨਾਲਡੋ ਆਰੂਜੋ ਨੇ ਮੱਧ ਤੋਂ ਠੀਕ ਪਹਿਲਾਂ ਬਾਰਸੀਲੋਨਾ ਵੱਲੋਂ ਬਰਾਬਰੀ ਦਾ ਗੋਲ ਕੀਤਾ। ਖੇਡ ਦੇ 64ਵੇਂ ਮਿੰਟ ’ਚ ਕੋਂਡੇ ਨੂੰ ਲਾਲ ਕਾਰਡ ਦਿਖਾਇਆ ਗਿਆ, ਜਿਸ ਤੋਂ ਬਾਅਦ ਸੇਵਿਲਾ ਨੇ ਰੱਖਿਆਤਮਕ ਰਵੱਈਆ ਅਪਣਾਇਆ। ਇਸ ਡਰਾਅ ਨਾਲ ਸੇਵਿਲਾ ਚੌਟੀ ’ਤੇ ਕਾਬਿਜ਼ ਰੀਅਲ ਮੈਡ੍ਰਿਡ ਤੋਂ 5 ਅੰਕ ਪਿੱਛੇ ਹੋ ਗਿਆ ਹੈ ਪਰ ਉਹ ਪਹਿਲਾਂ ਦੀ ਤਰ੍ਹਾਂ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਬਾਰਸੀਲੋਨਾ 7ਵੇਂ ਸਥਾਨ ’ਤੇ ਹੈ। ਇਕ ਹੋਰ ਮੈਚ ’ਚ ਵਿੱਲਾਰੀਅਲ ਨੇ ਗੋਰਾਰਡ ਮੋਰੇਨੋ ਅਤੇ ਬੋਲਾਏ ਡੀਆ ਦੇ 2-2 ਗੋਲ ਦੀ ਮਦਦ ਨਾਲ ਅਲਾਵੇਸ ਨੂੰ 5-2 ਨਾਲ ਹਰਾਇਆ।


cherry

Content Editor

Related News