ਸੇਰੇਨਾ ਵਿਲੀਅਮਸ ਮੰਗਲਵਾਰ ਨੂੰ ਸਿਨਸਿਨਾਟੀ ਵਿੱਚ ਆਪਣਾ ਪਹਿਲਾ ਮੈਚ ਖੇਡੇਗੀ
Monday, Aug 15, 2022 - 02:23 PM (IST)

ਮੇਸਨ (ਅਮਰੀਕਾ) : ਅਮਰੀਕੀ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਹੁਣ ਮੰਗਲਵਾਰ ਨੂੰ ਵੈਸਟਰਨ ਸਦਰਨ ਓਪਨ ਟੈਨਿਸ ਵਿਚ ਆਪਣਾ ਪਹਿਲਾ ਮੈਚ ਖੇਡੇਗੀ। ਟੈਨਿਸ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਰਹੀ ਸੇਰੇਨਾ ਦਾ ਸਾਹਮਣਾ ਯੂਐਸ ਓਪਨ 2021 ਦੀ ਚੈਂਪੀਅਨ ਏਮਾ ਰਾਦੁਕਾਨੂ ਨਾਲ ਹੋਵੇਗਾ।
ਟੂਰਨਾਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਸ਼ਡਿਊਲ ਨਾਲ ਜੁੜੇ ਕਈ ਪਹਿਲੂਆਂ ਕਾਰਨ ਪ੍ਰੋਗਰਾਮ ਨੂੰ ਬਦਲਣਾ ਪਿਆ। ਸੇਰੇਨਾ ਨੇ ਕਿਹਾ ਹੈ ਕਿ ਉਹ ਦੂਜੇ ਬੱਚੇ ਅਤੇ ਕਾਰੋਬਾਰ ਲਈ ਟੈਨਿਸ ਤੋਂ ਬ੍ਰੇਕ ਲੈਣਾ ਚਾਹੁੰਦੀ ਹੈ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਕਿਹੜਾ ਹੋਵੇਗਾ।