ਸੇਰੇਨਾ ਨੇ ਵਿੰਬਲਡਨ ਫਾਈਨਲ ਤੋਂ ਬਾਅਦ ਪਹਿਲਾ ਮੈਚ ਜਿੱਤਿਆ, ਓਸਾਕਾ ਵੀ ਵਧੀ ਅੱਗੇ
Thursday, Aug 08, 2019 - 02:17 PM (IST)
 
            
            ਸਪੋਰਸਟਸ ਡੈਸਕ— ਵਿੰਬਲਡਨ ਫਾਈਨਲ ਹਾਰਨ ਤੋਂ ਬਾਅਦ ਆਪਣਾ ਪਹਿਲ ਮੈਚ ਖੇਡਦੇ ਹੋਏ ਸੇਰੇਨਾ ਵਿਲੀਅਮਸ ਨੇ ਡਬਲਿਊ. ਟੀ. ਏ. ਟੋਰੰਟੋ ਟੂਰਨਾਮੈਂਟ 'ਚ 20ਵੀਂ ਰੈਂਕਿੰਗ ਦੀ ਏਲਿਸੇ ਮਰਟੰਸ ਨੂੰ 6-3, 6 -3 ਨਾਲ ਹਾਰ ਦਿੱਤੀ। ਅਮਰੀਕਾ ਦੀ 37 ਸਾਲ ਦੀ ਖਿਡਾਰੀ ਨੇ ਅਮਰੀਕੀ ਓਪਨ ਹਾਰਡਕੋਰਟ ਟੂਰਨਾਮੈਂਟ ਦੀ ਤਿਆਰੀ ਦੀ ਇਸ ਅਭਿਆਸ ਮੁਕਾਬਲੇ 'ਚ 75 ਮਿੰਟ ਤੱਕ ਚੱਲੇ ਮੁਕਾਬਲੇ 'ਚ ਬੈਲਜਿਅਮ ਦੀ ਖਿਡਾਰੀ 'ਤੇ ਅਸਾਨ ਜਿੱਤ ਹਾਸਲ ਕੀਤੀ। ਹੁਣ ਅਗਲੇ ਦੌਰ 'ਚ ਸਾਬਕਾ ਨੰਬਰ ਇਕ ਖਿਡਾਰੀ ਦਾ ਸਾਹਮਣਾ ਰੂਸ ਦੀ ਕੁਆਲੀਫਾਇਰ ਏਕੇਟਰੀਨਾ ਐਲੇਕਸਾਂਦਰੋਵਾ ਨਾਲ ਹੋਵੇਗਾ।
ਮੌਜੂਦਾ ਅਮਰੀਕੀ ਤੇ ਆਸਟਰੇਲੀਆਈ ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਵੀ ਤੀਜੇ ਦੌਰ 'ਚ ਪਹੁੰਚ ਗਈ। ਜਰਮਨੀ ਦੀ ਤਾਤਜਾਨਾ ਮਾਰਿਆ ਦੇ ਖਿਲਾਫ ਉਹ ਪਹਿਲੇ ਸੈਟ 'ਚ 6-2 ਨਾਲ ਬੜ੍ਹਤ ਬਣਾਈ। ਪਰ ਇਸ ਤੋਂ ਬਾਅਦ ਜਰਮਨੀ ਦੀ ਖਿਡਾਰੀ ਨੇ ਪੇਟ ਦੀ ਸੱਟ ਬਾਅਦ ਰਟਾਇਰ ਹੋਣ ਦਾ ਫੈਸਲਾ ਕੀਤਾ। ਓਸਾਕਾ ਦੀ ਇਸ ਜਿੱਤ ਨਾਲ ਆਸਟਰੇਲੀਆ ਦੀ ਫਰੈਂਚ ਓਪਨ ਚੈਂਪੀਅਨ ਏਸ਼ਲੇ ਬਾਰਟੀ ਅਗਲੇ ਹਫਤੇ ਨੰਬਰ ਇਕ ਸਥਾਨ ਤੋਂ ਹੱਟ ਜਾਵੇਗੀ। ਹਾਲਾਂਕਿ ਟਾਪ 'ਤੇ ਓਸਾਕਾ ਦੇ ਬਜਾਏ ਚੈਕ ਗਣਰਾਜ ਦੀ ਕਰਿਸਟਿਨਾ ਪਲਿਸਕੋਵਾ ਵੀ ਪਹੁੰਚ ਸਕਦੀ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            