ਆਸਟਰੇਲੀਆ ਓਪਨ ’ਚ ਸੇਰੇਨਾ ਦੀ ਆਸਾਨ ਜਿੱਤ

02/08/2021 3:48:03 PM

ਮੈਲਬੌਰਨ (ਭਾਸ਼ਾ) : ਸੇਰੇਨਾ ਵਿਲੀਅਮਸਨ ਨੇ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿਚ ਸੋਮਵਾਰ ਨੂੰ ਇਕਪਾਸੜ ਜਿੱਤ ਦਰਜ ਕੀਤੀ। ਸੇਰੇਨਾ ਨੇ ਇਕ ਗੇਮ ਵਿਚ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਟੂਰਨਾਮੈਂਟ ਦੇ ਪਹਿਲੇ ਦਿਨ ਲਗਾਤਾਰ 10 ਗੇਮਾਂ ਜਿੱਤ ਕੇ ਲਾਰਾ ਸੀਜਮੁੰਡ ਨੂੰ 6-1, 6-1 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।

ਸੇਰੇਨਾ ਰਿਕਾਰਡ ਦੀ ਬਰਾਬਰੀ ਕਰਣ ਵਾਲੇ 24ਵੇਂ ਮਹਿਲਾ ਸਿੰਗਲਜ਼ ਗਰੈਂਡਸਲੈਮ ਖ਼ਿਤਾਬ ਲਈ ਚੁਣੌਤੀ ਪੇਸ਼ ਕਰ ਰਹੀ ਹੈ। ਸੇਰੇਨਾ ਨੇ ਇਸ ਮੁਕਾਬਲੇ ਦੌਰਾਨ ਆਪਣੀ ਸਰਵਿਸ ’ਤੇ ਸਿਰਫ਼ 9 ਅੰਕ ਗਵਾਏ ਅਤੇ 16 ਜੇਤੂ ਜੜੇ। ਸੇਰੇਨਾ ਦੀ ਵੱਡੀ ਭੈਣ ਵੀਨਸ ਵਿਲੀਅਮਸ ਨੇ 2019 ਵਿਚ ਪਹਿਲਾ ਗਰੈਂਡਸਲੈਮ ਮੈਚ ਜਿੱਤਿਆ, ਜਦੋਂ ਉਨ੍ਹਾਂ ਨੇ ਆਪਣੇ 21ਵੇਂ ਆਸਟਰੇਲੀਆਈ ਓਪਨ ਵਿਚ ਖੇਡਦੇ ਹੋਏ ਕਰਸਟਨ ਫਿਲੀਪਕੇਨਜ਼ ਨੂੰ 7-5, 6-2 ਨਾਲ ਹਰਾਇਆ। 40 ਸਾਲਾ ਵੀਨਸ ਇਸ ਸਾਲ ਦੇ ਡਰਾਅ ਵਿਚ ਸਭ ਤੋਂ ਜ਼ਿਆਦਾ ਉਮਰ ਵਾਲੀ ਮਹਿਲਾ ਖਿਡਾਰਣ ਹੈ। ਉਹ ਆਸਟਰੇਲੀਆਈ ਓਪਨ ਵਿਚ ਹਿੱਸਾ ਲੈਣ ਵਾਲੀਆਂ ਉਨ੍ਹਾਂ ਸਿਰਫ਼ 6 ਖਿਡਾਰੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਹੈ।

ਦੋ ਸਾਲ ਪਹਿਲਾਂ ਮੈਲਬੌਰਨ ਵਿਚ ਖ਼ਿਤਾਬ ਜਿੱਤਣ ਵਾਲੀ 3 ਵਾਰ ਦੀ ਗਰੈਂਡਸਲੈਮ ਚੈਂਪੀਅਨ ਨਾਓਮੀ ਓਸਾਕਾ ਨੇ ਲਾਵੇਰ ਏਰੇਨਾ ਵਿਚ ਪਹਿਲਾ ਮੈਚ ਖੇਡਦੇ ਹੋਏ ਅਨਾਸਤਾਸੀਆ ਪਾਵਲਿਊਚੇਨਕੋਵਾ ਨੂੰ 6-1, 6-2 ਨਾਲ ਹਰਾਇਆ। ਦੁਨੀਆ ਦੇ ਸਿਖ਼ਰ 40 ਖਿਡਾਰੀਆਂ ਵਿਚ ਸ਼ਾਮਲ ਰਹਿ ਚੁੱਕੀ ਅਤੇ 8 ਸਾਲ ਵਿਚ ਪਹਿਲੀ ਵਾਰ ਗਰੈਂਡਸਲੈਮ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਕੈਨੇਡਾ ਦੀ ਰੇਬੇਕਾ ਮਾਰਿਨੋ ਨੇ ਵਾਈਲਡ ਕਾਰਡ ਧਾਰਕ ਕ੍ਰਿਬਰਲੇ ਬਿਰੇਲੀ ਨੂੰ 6-0, 7-6 ਨਾਲ ਹਰਾਇਆ। ਮਾਰਿਨੋ ਡਿਪ੍ਰੈਸ਼ਨ ਅਤੇ ਪੈਰ ਦੀ ਗੰਭੀਰ ਸੱਟ ਕਾਰਣ ਬਾਹਰ ਸੀ। ਪੁਰਸ਼ ਸਿੰਗਲਜ਼ ਵਿਚ 14ਵੇਂ ਮਿਲੋਸ ਰਾਓਨਿਕ ਨੇ ਫੇਡੇਰਿਕੋ ਕੋਰੀਆ ਨੂੰ 6-3,6-3,6-2 ਨਾਲ ਹਰਾਇਆ, ਜਦੋਂਕਿ ਅਮਰੀਕਾ ਦੇ ਰੇਈਲ ਓਪਨੇਕਾ ਨੇ 18 ਐਸ ਮਦਦ ਨਾਲ ਲਿਊ ਯੇਨ ਯੁਨ ਨੂੰ 6-3, 7-6, 6-3 ਨਾਲ ਮਾਤ ਦਿੱਤੀ।
 


cherry

Content Editor

Related News