ਆਸਟਰੇਲੀਅਨ ਓਪਨ : ਸੇਰੇਨਾ ਅਤੇ ਓਸਾਕਾ ਦੀ ਆਸਾਨ ਜਿੱਤ

Monday, Jan 20, 2020 - 05:24 PM (IST)

ਆਸਟਰੇਲੀਅਨ ਓਪਨ : ਸੇਰੇਨਾ ਅਤੇ ਓਸਾਕਾ ਦੀ ਆਸਾਨ ਜਿੱਤ

ਮੈਲਬੋਰਨ— ਸੇਰੇਨਾ ਵਿਲੀਅਮਸ ਨੇ 24 ਗ੍ਰੈਂਡ ਸਲੈਮ ਖਿਤਾਬ ਦੀ ਆਪਣੀ ਮੁਹਿੰਮ 'ਚ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ 'ਚ ਸੋਮਵਾਰ ਨੂੰ ਇੱਥੇ ਦਮਦਾਰ ਸ਼ੁਰੂਆਤ ਕੀਤੀ ਜਦਕਿ ਪਿਛਲੇ ਸਾਲ ਦੀ ਚੈਂਪੀਅਨ ਨਾਓਮੀ ਓਸਾਕਾ ਨੇ ਵੀ ਸਿੱਧੇ ਸੈੱਟਾਂ 'ਚ ਜਿੱਤ ਦੇ ਨਾਲ ਦੂਜੇ ਦੌਰ 'ਚ ਜਗ੍ਹਾ ਬਣਾਈ। ਸੇਰੇਨਾ ਨੇ ਪਹਿਲੇ ਦੌਰ 'ਚ ਰੂਸ ਦੀ ਐਨਾਸਤਾਸੀਆ ਪੋਟਾਵੋਪਾ ਖਿਲਾਫ ਪਹਿਲਾ ਸੈੱਟ 19 ਮਿੰਟ 'ਚ ਜਿੱਤਿਆ ਅਤੇ ਸਿਰਫ 58 ਮਿੰਟ 'ਚ 6-0, 6-3 ਨਾਲ ਮੈਚ ਆਪਣੇ ਨਾਂ ਕੀਤਾ।

ਓਸਾਕਾ ਨੇ ਵੀ ਚੈੱਕ ਗਣਰਾਜ ਦੀ ਮੈਰੀ ਬੋਜਕੋਵਾ ਖਿਲਾਫ 80 ਮਿੰਟ 'ਚ 6-2, 6-4 ਨਾਲ ਜਿੱਤ ਦਰਜ ਕੀਤੀ। ਸੇਰੇਨਾ ਦੀ ਸਹੇਲੀ ਕੈਰੋਲਿਨ ਵੋਜ਼ਨਿਆਕੀ ਵੀ ਸਿੱਧੇ ਸੈੱਟਾਂ 'ਚ ਜਿੱਤ ਦਰਜ ਕਰਕੇ ਦੂਜੇ ਦੌਰ 'ਚ ਪਹੁੰਚ ਗਈ। ਡੈਨਮਾਰਕ ਦੀ ਇਸ ਗੈਰ ਦਰਜਾ ਪ੍ਰਾਪਤ ਖਿਡਾਰੀ ਨੇ ਅਮਰੀਕਾ ਦੀ ਕ੍ਰਿਸਟੀ ਐੱਨ. ਨੂੰ 6-1, 6-3  ਨਾਲ ਹਰਾਇਆ। ਪੁਰਸ਼ਾਂ ਦੇ ਵਰਗ 'ਚ ਕੈਨੇਡਾ ਦੇ ਯੁਵਾ ਸਟਾਰ 13ਵਾਂ ਦਰਜਾ ਪ੍ਰਾਪਤ ਡੇਨਿਸ ਸ਼ਾਪੋਵਾਲੋਵ ਨੂੰ ਪਹਿਲੇ ਦੌਰ 'ਚ ਹੀ ਬਾਹਰ ਦਾ ਰਸਤਾ ਦੇਖਣਾ ਪਿਆ। ਉਨ੍ਹਾਂ ਨੂੰ ਹੰਗਰੀ ਦੇ ਮਾਰਟਨ ਫੁਕਸੋਵਿਕਸ ਨੇ 6-3, 6-7 (7/9), 6-1, 7-6 (7/3) ਨਾਲ ਹਰਾਇਆ।


author

Tarsem Singh

Content Editor

Related News