ਅਮਰੀਕੀ ਓਪਨ ਤੋਂ ਪਹਿਲਾਂ ਦੋ ਟੂਰਨਾਮੈਂਟ ਖੇਡੇਗੀ ਸੇਰੇਨਾ
Wednesday, Jul 25, 2018 - 11:18 PM (IST)

ਮਾਂਟ੍ਰਿਅਲ : ਸੇਰੇਨਾ ਵਿਲਿਅਮਸ ਅਗਲੇ ਹਫਤੇ ਕੈਲੀਫੋਰਨੀਆ ਦੇ ਸੇਨ ਜੋਸ 'ਚ ਮੁਬਾਦਾਲਾ ਸਿਲਿਕਾਨ ਵੈਲੀ ਕਲਾਸਿਕ 'ਚ ਹਿੱਸਾ ਲੈਣ ਦੇ ਬਾਅਦ ਅਗਲੇ ਮਹੀਨੇ ਮਾਂਟ੍ਰਿਅਲ 'ਚ ਰੋਜਰਸ ਕੱਪ 'ਚ ਵੀ ਖੇਡੇਗੀ। 23 ਵਾਰ ਦੀ ਗ੍ਰੈਂਡਸਲੈਮ ਜੇਤੂ ਸੇਰੇਨਾ 30 ਜੁਲਾਈ ਤੋਂ 15 ਅਗਸਤ ਤੱਕ ਸਿਲਿਕੋਨ ਵੈਲੀ ਕਲਾਸਿਕ 'ਚ ਖੇਡੇਗੀ ਜਿਸਦਾ ਆਯੋਜਨ ਪਹਿਲੀ ਵਾਰ ਸੇਨ ਜੋਸ ਸਟੇਟ ਯੂਨੀਵਰਸਿਟੀ 'ਚ ਹੋ ਰਿਹਾ ਹੈ।
ਰੋਜਰਸ ਕੱਪ ਦੇ ਟੂਰਨਾਮੈਂਟ ਆਯੋਜਕਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੇਰੇਨਾ ਨੂੰ ਤਿਨ ਅਗਸਤ ਤੋਂ ਸ਼ੁਰੂ ਹੋ ਰਹੇ ਮੁਕਾਬਲੇ ਲਈ ਵਾਈਲਡ ਕਾਰਡ ਮਿਲੇਗਾ। ਵਿੰਬਲਡਨ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੇਰੇਨਾ ਦੁਨੀਆ ਦੀ 181ਵੇਂ ਸਥਾਨ ਤੋਂ 28ਵੇਂ ਸਥਾਨ ਦੀ ਖਿਡਾਰਨ ਬਣ ਗਈ ਹੈ। ਇਹ 36 ਸਾਲਾਂ ਖਿਡਾਰਨ ਪਿਛਲੇ ਸਾਲ ਬੱਚੇ ਦੇ ਜਨਮ ਤੋਂ ਬਾਅਦ ਇਸ ਸਾਲ ਟੂਰਨਾਮੈਂਟ 'ਚ ਖੇਡੀ ਹੈ।