ਆਸਟਰੇਲੀਆਈ ਓਪਨ ''ਚ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰ ਸਕਦੀ ਹੈ ਸੇਰੇਨਾ

Tuesday, Jan 08, 2019 - 01:40 PM (IST)

ਆਸਟਰੇਲੀਆਈ ਓਪਨ ''ਚ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰ ਸਕਦੀ ਹੈ ਸੇਰੇਨਾ

ਮੈਲਬੋਰਨ : ਸੇਰੇਨਾ ਵਿਲੀਅਮਸ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਆਈ ਓਪਨ ਵਿਚ ਮਾਰਗ੍ਰੇਟ ਕੋਰਟ ਦੇ 24 ਸਿੰਗਲਜ਼ ਗ੍ਰੈਂਡਸਲੈਮ ਰਿਕਾਰਡ ਦੀ ਬਰਾਬਰੀ ਕਰ ਸਕਦੀ ਹੈ ਪਰ ਕਈ ਧਾਕੜ ਖਿਡਾਰੀ ਪਹਿਲਾਂ ਹੀ ਕੋਰਟ ਨੂੰ ਹਮੇਸ਼ਾ ਲਈ ਸਰਵਸ੍ਰੇਸ਼ਠ ਮਹਿਲਾ ਟੈਨਿਸ ਖਿਡਾਰੀ ਮੰਨਦੇ ਹਨ। ਆਸਟਰੇਲੀਆ ਦੀ ਕੋਰਟ ਨੇ ਆਪਣੇ 24 ਗ੍ਰੈਂਡਸਲੈਮਾਂ ਵਿਚੋਂ 13 ਖਿਤਾਬ 1968 ਤੋਂ ਪਹਿਲਾਂ ਜਿੱਤੇ ਸੀ ਜਦਕਿ ਮਹਿਲਾ ਟੈਨਿਸ ਵੀ ਓਪਨ ਯੁਗ ਨਾਲ ਜੁੜਿਆ ਅਤੇ ਪੂਰੀ ਤਰ੍ਹਾਂ ਪੇਸ਼ੇਵਰ ਬਣਿਆ। 76 ਸਾਲਾ ਦੀ ਕੋਰਟ ਨੇ 1960 ਤੋਂ 1973 ਤੱਕ 24 ਸਿੰਗਲਜ਼ ਖਿਤਾਬ ਜਿੱਤੇ ਜਿਸ ਵਿਚੋਂ 11 ਆਸਟਰੇਲੀਆਈ ਓਪਨ, 5 ਫ੍ਰੈਂਚ ਓਪਨ, 3 ਵਿੰਬਲਡਨ ਅਤੇ 5 ਯੂ. ਐੱਸ. ਓਪਨ ਖਿਤਾਬ ਸ਼ਾਮਲ ਹਨ। ਸੇਰੇਨਾ ਨੇ 1998 ਤੋਂ ਲੈ ਕੇ ਹੁਣ ਤੱਕ 23 ਸਿੰਗਲ ਖਿਤਾਬ ਜਿੱਤੇ ਹਨ ਜਿਨ੍ਹਾਂ ਵਿਚੋਂ 7 ਆਸਟਰੇਲੀਆਈ ਓਪਨ, 3 ਫ੍ਰੈਂਚ ਓਪਨ, 7 ਵਿੰਬਲਡਨ ਅਤੇ 6 ਯੂ. ਐੱਸ. ਓਪਨ ਸ਼ਾਮਲ ਹਨ। ਆਪਣੇ ਕਰੀਅਰ ਵਿਚ 18 ਗ੍ਰੈਂਡਸਲੈਮ ਜਿੱਤਣ ਵਾਲੀ ਕ੍ਰਿਸ ਏਵਰਟ ਦਾ ਮੰਨਣਾ ਹੈ ਕਿ ਵਰਤਮਾਨ ਖੇਡ ਦਾ ਪੱਧਰ ਪਹਿਲਾਂ ਦੀ ਤੁਲਨਾ ਵਿਚ ਕਾਫੀ ਬਿਹਤਰ ਹੈ ਅਤੇ ਤੁਲਨਾ ਬੇਮਤਲਬ ਹੈ।

PunjabKesari

ਏਵਰਟ ਨੇ ਪਿਛਲੇ ਸਾਲ ਸੀ. ਬੀ. ਐੱਸ. ਨੂੰ ਇੰਟਰਵਿਊ 'ਚ ਕਿਹਾ, ''ਬੇਸ਼ਕ ਸੇਰੇਨਾ ਸਰਵਸ੍ਰੇਸ਼ਠ ਹੈ ਪਰ ਅਸੀਂ ਆਪਣੇ ਜ਼ਮਾਨੇ ਦੇ ਸਰਵਸ੍ਰੇਸ਼ਠ ਸੀ ਅਤੇ ਸੇਰੇਨਾ ਆਪਣੇ  ਯੁਗ ਦੀ ਸਰਵਸ੍ਰੇਸ਼ਠ ਖਿਡਾਰਨ ਹੈ। ਕੋਰਟ ਦੇ 24ਵੇਂ ਖਿਤਾਬ 'ਤੇ ਸੇਰੇਨਾ ਦੀ ਨਜ਼ਰ 2017 ਆਸਟਰੇਲੀਆਈ ਓਪਨ ਤੋਂ ਲੱਗੀ ਹੈ। ਉਸ ਸਮੇਂ 8 ਹਫਤੇ ਦੀ ਗਰਭਵਤੀ ਹੋਣ ਦੇ ਬਾਵਜੂਦ ਉਸ ਨੇ ਖਿਤਾਬ ਜਿੱਤਿਆ ਸੀ। ਕੋਰਟ ਇਸ ਤੋਂ ਪਰੇਸ਼ਾਨ ਨਹੀਂ ਹੈ ਕਿ ਸੇਰੇਨਾ ਉਸ ਦੇ ਰਿਕਾਰਡ ਦੀ ਬਰਾਬਰੀ ਕਰ ਸਕਦੀ ਹੈ। ਕੋਰਟ ਨੂੰ ਇਸ ਗਲ ਦਾ ਸਬਰ ਹੈ ਕਿ ਉਸ ਨੇ ਸਿੰਗਲਜ਼ ਖਿਤਾਬ ਤੋਂ ਇਲਾਵਾ 40 ਗ੍ਰੈਂਡਸਲੈਮ ਡਬਲਜ਼ ਵੀ ਜਿੱਤੇ ਹਨ। ਉਸ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਕੋਈ ਵੀ ਖਿਡਾਰੀ ਮੇਰੇ 64 ਗ੍ਰੈਂਡਸਲੈਮ ਖਿਤਾਬਾਂ ਦੇ ਰਿਕਾਰਡ ਨੂੰ ਨਹੀਂ ਤੋੜ ਸਕੇਗਾ ਪਰ ਜੇਕਰ ਕੋਈ 24 ਤੋਂ ਵੱਧ ਸਿੰਗਲਜ਼ ਖਿਤਾਬ ਜਿੱਤੇਗੀ ਤਾਂ ਠੀਕ ਹੈ, ਉਹ ਇਸ ਦੀ ਹੱਕਦਾਰ ਹੈ।


Related News