ਸੇਰੇਨਾ, ਹਾਲੇਪ, ਸਵੀਤੋਲਿਨਾ ਤੇ ਸਟ੍ਰਾਈਕੋਵਾ ਸੈਮੀਫਾਈਨਲ ''ਚ

07/10/2019 11:26:08 AM

ਲੰਡਨ- 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ, ਸਾਬਕਾ ਨੰਬਰ ਇਕ ਤੇ ਸੱਤਵਾਂ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ, ਯੂਕ੍ਰੇਨ ਦੀ ਐਲਿਨਾ ਸਵੀਤੋਲਿਨਾ ਤੇ ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ  ਨੇ ਮੰਗਲਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। 11ਵੀਂ ਸੀਡ ਸੇਰੇਨਾ ਨੇ ਰਿਕਾਰਡ 24ਵੇਂ ਗ੍ਰੈਂਡ ਸਲੈਮ ਖਿਤਾਬ ਹਾਸਲ ਕਰਨ ਵੱਲ ਮਜ਼ਬੂਤੀ ਨਾਲ ਕਦਮ ਵਧਾਉਂਦਿਆਂ ਹਮਵਤਨ ਐਲਿਸਨ ਰਿਸਕੇ ਨੂੰ 2 ਘੰਟੇ 1 ਮਿੰਟ ਵਿਚ 6-4, 4-6, 6-3 ਨਾਲ ਹਰਾ ਕੇ ਆਖਰੀ-4 ਵਿਚ ਜਗ੍ਹਾ ਬਣਾਈ। ਸੇਰੇਨਾ ਨੇ 12ਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।

PunjabKesari


Related News