ਝਾਰਖੰਡ, ਹਰਿਆਣਾ, ਕਰਨਾਟਕ ਤੇ ਉੜੀਸਾ ਸੀਨੀਅਰ ਰਾਸ਼ਟਰੀ ਮਹਿਲਾ ਹਾਕੀ ਦੇ ਸੈਮੀਫਾਈਨਲ ''ਚ

Saturday, May 14, 2022 - 11:32 PM (IST)

ਝਾਰਖੰਡ, ਹਰਿਆਣਾ, ਕਰਨਾਟਕ ਤੇ ਉੜੀਸਾ ਸੀਨੀਅਰ ਰਾਸ਼ਟਰੀ ਮਹਿਲਾ ਹਾਕੀ ਦੇ ਸੈਮੀਫਾਈਨਲ ''ਚ

ਭੋਪਾਲ- ਝਾਰਖੰਡ ਨੇ ਸ਼ਨੀਵਾਰ ਨੂੰ ਇੱਥੇ ਸ਼ੂਟਆਊਟ ਵਿਚ ਮਹਾਰਾਸ਼ਟਰ ਨੂੰ 5-4 ਨਾਲ ਹਰਾ ਕੇ 12ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਦੇ ਲਈ ਕੁਆਲੀਫਾਈ ਕੀਤਾ। ਦੋਵੇਂ ਟੀਮਾਂ ਨਿਯਮਿਤ ਸਮੇਂ ਵਿਚ ਗੋਲ ਨਹੀਂ ਕਰ ਸਕੀਆਂ, ਜਿਸ ਨਾਲ ਮੁਕਾਬਲਾ ਸ਼ੂਟ ਆਊਟ ਵਿਚ ਪਹੁੰਚ ਗਿਆ। ਹਰਿਆਣਾ, ਕਰਨਾਟਕ ਅਤੇ ਉੜੀਸਾ ਨੇ ਵੀ ਆਪਣੇ ਕੁਆਰਟਰ ਫਾਈਨਲ ਮੈਚ ਜਿੱਤ ਕੇ ਆਖਰੀ ਚਾਰ ਵਿਚ ਜਗ੍ਹਾ ਪੱਕੀ ਕੀਤੀ।

ਇਹ ਖ਼ਬਰ ਪੜ੍ਹੋ- PCB ਨੂੰ PSL 7 ਦੇ ਆਯੋਜਨ ਤੋਂ ਹੋਇਆ ਇੰਨੇ ਅਰਬ ਕਰੋੜ ਰੁਪਏ ਦਾ ਫਾਇਦਾ
ਹਰਿਆਣਾ ਨੇ ਉੱਤਰ ਪ੍ਰਦੇਸ਼ ਨੂੰ ਸ਼ੂਟ ਆਊਟ ਵਿਚ 3-1 ਨਾਲ ਹਰਾਇਆ। ਕਰਨਾਟਕ ਨੇ ਨਿਰਧਾਰਤ ਸਮੇਂ ਵਿਚ 1-1 ਦੇ ਸਕੋਰ ਤੋਂ ਬਾਅਦ ਸ਼ੂਟ ਆਊਟ ਵਿਚ ਪੰਜਾਬ ਨੂੰ 5-4 ਨਾਲ ਹਰਾਇਆ। ਉਡੀਸ਼ਾ ਨੇ ਮੱਧ ਪ੍ਰਦੇਸ਼ 'ਤੇ 2-0 ਨਾਲ ਜਿੱਤ ਹਾਸਲ ਕੀਤੀ।

ਇਹ ਖ਼ਬਰ ਪੜ੍ਹੋ- Iga Swiatek ਲਗਾਤਾਰ 27 ਜਿੱਤ ਦੇ ਰਿਕਾਰਡ ਦੀ ਬਰਾਬਰੀ ਦੇ ਨਾਲ Italy Open ਦੇ ਫਾਈਨਲ 'ਚ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News