ਸਹਿਵਾਗ ਨੇ ਅਯੁੱਧਿਆ ਵਿਵਾਦ ''ਤੇ ਆਏ ਇਤਿਹਾਸਕ ਫੈਸਲੇ ਤੋਂ ਬਾਅਦ ਕੀਤਾ ਇਹ ਟਵੀਟ

11/09/2019 3:08:49 PM

ਨਵੀਂ ਦਿੱਲੀ : ਅਯੁੱਧਿਆ ਵਿਵਾਦ 'ਤੇ ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਇਤਿਹਾਸਕ ਫੈਸਲਾ ਸੁਣਾ ਦਿੱਤਾ ਹੈ। 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਵਿਵਾਦਤ ਜ਼ਮੀਨ 'ਤੇ ਰਾਮਲੱਲਾ ਦੇ ਹੱਕ ਵਿਚ ਫੈਸਲਾ ਸੁਣਾਇਆ। ਸੁਪਰੀਮ ਕੋਰਡਟ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਰਾਮ ਮੰਦਰ ਬਣਾਉਣ ਲਈ 3 ਮਹੀਨੇ ਵਿਚ ਇਕ ਟ੍ਰਸਟ ਬਣਾਉਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਖੇਡ ਜਗਤ ਦੇ ਲੋਕਾਂ ਨੇ ਵੀ ਇਸ ਫੈਸਲੇ ਦਾ ਸਨਮਾਨ ਕਰਦਿਆਂ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਆਪਣੀ ਤੂਫਾਨੀ ਬੱਲੇਬਾਜ਼ੀ ਤੋਂ ਬਾਅਦ ਟਵਿੱਟਰ 'ਤੇ ਆਪਣੇ ਟਵੀਟਸ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਭਾਰਤੀ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਸ ਇਤਿਹਾਸਕ ਫੈਸਲੇ 'ਤੇ ਟਵੀਟ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਮਹਿਲਾ ਪਹਿਲਵਾਨ ਗੀਤਾ ਫੋਗਟ ਨੇ ਵੀ ਟਵੀਟ ਕੀਤਾ।

ਸਹਿਵਾਗ ਦੇ ਟਵੀਟ ਕਰ ਦਿੱਤੀ ਆਪਣੀ ਪ੍ਰਤੀਕਿਰਿਆ

ਭਾਰਤੀ ਸਟਾਰ ਮਹਿਲਾ ਪਹਿਲਵਾਨ ਗੀਤਾ ਫੋਗਟ ਨੇ ਵੀ ਕੀਤਾ ਟਵੀਟ

ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ 02.77 ਏਕੜ ਜ਼ਮੀਨ ਕੇਂਦਰ ਸਰਕਾਰ ਦੇ ਅਧੀਨ ਹੀ ਰਹੇਗੀ। ਨਾਲ ਹੀ ਮੁਸਲਿਮ ਪੱਖ ਨੂੰ ਨਵੀਂ ਮਸਜਿਦ ਬਣਾਉਣ ਲਈ ਅਲੱਗ ਤੋਂ 5 ਏਕੜ ਜ਼ਮੀਨ ਦੇਣ ਦੇ ਵੀ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੋਰਟ ਨੇ ਨਿਰਮੋਹੀ ਅਖਾੜੇ ਅਤੇ ਸ਼ਿਆ ਵਕਫ਼ ਬੋਰਡ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਹਾਲਾਂਕਿ ਨਿਰਮੋਹੀ ਅਖਾੜੇ ਨੂੰ ਟ੍ਰਸਟ ਵਿਚ ਜਗ੍ਹਾ ਦੇਣ ਦੀ ਇਜਾਜ਼ਤ ਨੂੰ ਸਵੀਕਾਰ ਕਰ ਲਿਆ ਗਿਆ ਹੈ।

 

 

 

 

 


Related News